ਗਾਇਕ ਜੱਸੀ ਜਸਬੀਰ ਨੇ ਸਰਕਾਰ ਨੂੰ ਲਤਾੜਦਿਆ ਪੁੱਛਿਆ ਇਹ ਸਵਾਲ , ਜਾਣੋ

jasbir jassi shared tweet : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਕਸਰ ਆਪਣੇ ਬੇਬਾਕ ਅੰਦਾਜ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਵੀ ਕੁੱਝ ਇਸ ਤਰਾਂ ਦਾ ਵੇਖਣ ਨੂੰ ਮਿਲਿਆ ਹੈ , ਜਦੋ ਜਸਬੀਰ ਜੱਸੀ ਨੇ ਸਰਕਾਰ ਨੂੰ ਹਥਿਆਰਾਂ ਤੇ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਇਸ ਪੋਸਟ ਦੇ ਵਿੱਚ ਜਸਬੀਰ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕੀਤਾ ਹੈ। ਦੋਵਾਂ ਨੂੰ ਟੈਗ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ਕਿ – ਨਰਿੰਦਰ ਮੋਦੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦਾ ਕੰਮ ਹੁੰਦਾ ਹੈ ਕਿ ਸੱਭਿਆਚਾਰ ਤੇ ਦੇਸ਼ ਦੀ ਰਾਖੀ ਕਰਨੀ। ਗੀਤਾਂ ਦੇ ਵਿੱਚ ਸਾਨੂੰ ਡਰੱਗਸ , ਹਿੰਸਾ ਤੇ ਹਥਿਆਰ ਦੇਖਣ ਨੂੰ ਮਿਲ ਰਹੇ ਹਨ। ਜੋ ਸਾਡੀ ਸੁਸਾਇਟੀ ਨੂੰ ਖਤਮ ਕਰ ਦੇਣਗੇ। ਜਸਬੀਰ ਜੱਸੀ ਨੇ ਸਰਕਾਰ ਨੂੰ ਲਤਾੜਦਿਆ ਅੱਗੇ ਲਿਖਿਆ ਕਿ – ਇਸ ਸਭ ਤੇ ਰੋਕ ਲਗਾਓ ” ਨਹੀਂ ਤਾ ਮੈਨੂੰ ਦਸੋ ਕਿ ਮੈਂ ਆਪਣੇ ਅਗਲੇ ਗੀਤ ਦੇ ਵਿੱਚ ਕਿਹੜੇ ਹਥਿਆਰ ਤੇ ਡਰੱਗਸ ਦੀ ਵਰਤੋਂ ਕਰਾਂ। ਇਸ ਦੇ ਨਾਲ ਜਸਬੀਰ ਜੱਸੀ ਨੇ ਮਿਨਿਸਟਰੀ ਆਫ ਟਵੀਟਰ ਹੈਂਡਲ ਨੂੰ ਵੀ ਟੈਗ ਕੀਤਾ ਹੈ।

ਇਹ ਵੀ ਦੇਖੋ : ਸੁਣੋਂ ਇਸ ਡਾਕਟਰ ਨੇ ਦੱਸੀ ਅਸਲੀਅਤ, ਕਿਉਂ ਵਧੇ PPE Kit ਦੇ ਰੇਟ, ਚੱਕ ਤੇ ਸਰਕਾਰ ਦੀਆਂ ਚਾਲਾਂ ਤੋਂ ਪਰਦੇ!

The post ਗਾਇਕ ਜੱਸੀ ਜਸਬੀਰ ਨੇ ਸਰਕਾਰ ਨੂੰ ਲਤਾੜਦਿਆ ਪੁੱਛਿਆ ਇਹ ਸਵਾਲ , ਜਾਣੋ appeared first on Daily Post Punjabi.



source https://dailypost.in/news/entertainment/jasbir-jassi-shared-tweet/
Previous Post Next Post

Contact Form