ਕੈਨੇਡਾ ਦੇ ਓਨਟਾਰੀਓ ਵਿਚ, ਐਤਵਾਰ ਰਾਤ ਨੂੰ ਪਾਕਿਸਤਾਨੀ ਮੂਲ ਦੇ ਇਕ ਪਰਿਵਾਰ ਨੂੰ ਇਕ ਟਰੱਕ ਡਰਾਈਵਰ ਥੱਲੇ ਦੇ ਕੇ ਮਾਰ ਦਿੱਤਾ ਸੀ। ਨਥਾਨਿਏਲ ਵੇਲਟਮੈਨ ਨਾਮੀ 20 ਸਾਲਾ ਡਰਾਈਵਰ ਉੱਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ, ਹੁਣ ਅਤਿਵਾਦ ਨਾਲ ਜੁੜੇ ਦੋਸ਼ ਵੀ ਡਰਾਈਵਰ ਖ਼ਿਲਾਫ਼ ਲਗਾਏ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਨਫ਼ਰਤ ਅਤੇ ਅੱਤਵਾਦੀ ਕਾਰਵਾਈ ਦੱਸਿਆ। ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਕਿਹਾ ਕਿ ਡਰਾਈਵਰ ‘ਤੇ ਅੱਤਵਾਦ ਨਾਲ ਜੁੜੇ ਦੋਸ਼ ਵੀ ਲਗਾਏ ਗਏ ਹਨ।
ਇਸ ਘਟਨਾ ਵਿਚ ਬਚੇ ਇਕ ਨੌਂ ਸਾਲਾ ਬੱਚੇ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ । ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ, ਸਾਰੇ ਲੋਕ ਸ਼ਾਮ ਨੂੰ ਸੈਰ ਕਰਨ ਗਏ ਹੋਏ ਸਨ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਮ੍ਰਿਤਕਾਂ ਨੂੰ ਆਪਣੇ ਧਰਮ ਕਾਰਨ ਨਿਸ਼ਾਨਾ ਬਣਾਇਆ।
ਪ੍ਰਧਾਨ ਮੰਤਰੀ ਟਰੂਡੋ ਖੁਦ ਪਿਛਲੇ ਹਫਤੇ ਮੰਗਲਵਾਰ ਸ਼ਾਮ ਨੂੰ ਸ਼ੋਕ ਸਭਾ ਵਿਚ ਸ਼ਾਮਲ ਹੋਏ ਜਿੱਥੇ ਹਜ਼ਾਰਾਂ ਲੋਕ ਮੌਜੂਦ ਸਨ। ਇਹ ਸ਼ੋਕ ਸਭਾ ਇਕ ਮੁਸਲਿਮ ਪਰਿਵਾਰ ਦੁਆਰਾ ਆਯੋਜਿਤ ਕੀਤੀ ਗਈ ਸੀ। ਟਰੂਡੋ ਨੇ ਕਿਹਾ ਕਿ ਇਹ ਇਕ ਸ਼ੈਤਾਨੀ ਕੰਮ ਸੀ ਪਰ ਅੱਜ ਇਥੋਂ ਦੇ ਲੋਕਾਂ ਦਾ ਚਾਨਣ , ਅਫ਼ਜ਼ਲ ਦੇ ਪਰਿਵਾਰ ਦੀ ਜ਼ਿੰਦਗੀ ਦਾ ਚਾਨਣ ਸਾਨੂੰ ਹਮੇਸ਼ਾ ਹਨੇਰੇ ਨੂੰ ਦੂਰ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਮੁਲਜ਼ਮਾਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਕਾਰਵਾਈ ਕਰੇਗੀ।
source https://punjabinewsonline.com/2021/06/15/%e0%a8%95%e0%a9%88%e0%a8%a8%e0%a9%87%e0%a8%a1%e0%a8%be-%e0%a8%ae%e0%a9%81%e0%a8%b8%e0%a8%b2%e0%a8%bf%e0%a8%ae-%e0%a8%aa%e0%a8%b0%e0%a8%bf%e0%a8%b5%e0%a8%be%e0%a8%b0-%e0%a8%a8%e0%a9%82%e0%a9%b0/