ਕੋਰੋਨਾ ਦੀ ਦੂਜੀ ਲਹਿਰ ‘ਚ ਆਤੰਕ ਮਚਾਉਣ ਵਾਲੇ ਵਾਇਰਸ ਨੇ ਬਦਲਿਆ ਰੂਪ, ਵਿਗਿਆਨੀਆਂ ਨੇ ਕਹੀ ਇਹ ਵੱਡੀ ਗੱਲ

ਕੋਰੋਨਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ। ਜਿਸਦੇ ਤਹਿਤ ਕੋਰੋਨਾ ਵਾਇਰਸ ਦਾ ਤੇਜ਼ੀ ਨਾਲ ਫੈਲਣ ਵਾਲਾ ਡੈਲਟਾ ਵੈਰੀਐਂਟ ਆਪਣਾ ਰੂਪ ਬਦਲ ਕੇ ‘ਡੈਲਟਾ ਪਲੱਸ’ ਜਾਂ ‘ਏਵਾਈ 1’ ਬਣ ਗਿਆ ਹੈ, ਪਰ ਭਾਰਤ ਵਿੱਚ ਅਜੇ ਇਸ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੈ। ਕਿਉਂਕਿ ਦੇਸ਼ ਵਿੱਚ ਹੁਣ ਵੀ ਇਸ ਦੇ ਬੇਹੱਦ ਘੱਟ ਮਾਮਲੇ ਹਨ । ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ।

Delta Coronavirus Variant
Delta Coronavirus Variant

ਦਰਅਸਲ, ‘ਡੈਲਟਾ ਪਲੱਸ’ ਰੂਪ, ਵਾਇਰਸ ਦੇ ਡੈਲਟਾ ਜਾਂ ‘ਬੀ1.617.2’ ਰੂਪ ਵਿੱਚ ਪਰਿਵਰਤਨ ਹੋਣ ਨਾਲ ਬਣਿਆ ਹੈ ਜਿਸ ਦੀ ਪਛਾਣ ਪਹਿਲੀ ਵਾਰ ਭਾਰਤ ਵਿੱਚ ਹੋਈ ਸੀ ਅਤੇ ਇਹ ਮਹਾਂਮਾਰੀ ਦੀ ਦੂਜੀ ਲਹਿਰ ਲਈ ਜ਼ਿੰਮੇਦਾਰ ਸੀ ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਭਿਆਨਕ ਹਾਦਸੇ ‘ਚ ਮਾਂ-ਧੀ ਦੀ ਦਰਦਨਾਕ ਮੌਤ

ਹਾਲਾਂਕਿ, ਵਾਇਰਸ ਦੇ ਨਵੇਂ ਰੂਪ ਕਾਰਨ ਬੀਮਾਰੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ, ਇਸ ਦਾ ਅਜੇ ਤੱਕ ਕੋਈ ਸੰਕੇਤ ਨਹੀਂ ਮਿਲਿਆ ਹੈ, ਡੈਲਟਾ ਪਲੱਸ ਉਸ ‘ਮੋਨੋਕਲੋਨਲ ਐਂਟੀਬਾਡੀ ਕਾਕਟੇਲ’ ਇਲਾਜ ਦਾ ਐਂਟੀ ਹੈ ਜਿਸ ਨੂੰ ਹਾਲ ਹੀ ਵਿੱਚ ਭਾਰਤ ਵਿੱਚ ਮਨਜੂਰੀ ਮਿਲੀ ਹੈ।

Delta Coronavirus Variant
Delta Coronavirus Variant

ਦਿੱਲੀ ਸਥਿਤ ਸੀ.ਐੱਸ.ਆਈ.ਆਰ.-ਜਿਨੋਮਿਕੀ ਅਤੇ ਏਕੀਕ੍ਰਿਤ ਜੀਵ ਵਿਗਿਆਨ ਸੰਸਥਾ (IGIB) ਵਿੱਚ ਵਿਗਿਆਨੀ ਵਿਨੋਦ ਸਕਾਰੀਆ ਨੇ ਐਤਵਾਰ ਨੂੰ ਟਵੀਟ ਕੀਤਾ, “K417N ਪਰਿਵਰਤਨ ਕਾਰਨ ਬੀ1.617.2 ਵੇਰੀਐਂਟ ਬਣਿਆ ਹੈ ਜਿਸ ਨੂੰ ਏਵਾਈ.1 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।”

ਇਹ ਵੀ ਪੜ੍ਹੋ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ ‘ਚ ਬੰਬ ਮਿਲਣ ਦੀ ਕਾਲ ਤੋਂ ਬਾਅਦ ਮੱਚੀ ਹਫੜਾ ਦਫੜੀ

ਉਨ੍ਹਾਂ ਕਿਹਾ ਕਿ ਇਹ ਪਰਿਵਰਤਨ SARS COV-2 ਦੇ ਸਪਾਇਕ ਪ੍ਰੋਟੀਨ ਵਿੱਚ ਹੋਇਆ ਹੈ, ਜੋ ਵਾਇਰਸ ਨੂੰ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਜਾ ਕੇ ਪੀੜਤ ਕਰਨ ਵਿੱਚ ਮਦਦ ਕਰਦਾ ਹੈ। ਸਕਾਰੀਆ ਨੇ ਟਵਿੱਟਰ ‘ਤੇ ਲਿਖਿਆ,”ਭਾਰਤ ਵਿੱਚ K417N ਤੋਂ ਪੈਦਾ ਵੈਰੀਐਂਟ ਅਜੇ ਬਹੁਤ ਜ਼ਿਆਦਾ ਨਹੀਂ ਹਨ । ਇਹ ਸੀਕਵੈਂਸ ਜ਼ਿਆਦਾਤਰ ਯੂਰਪ, ਏਸ਼ੀਆ ਅਤੇ ਅਮਰੀਕਾ ਤੋਂ ਸਾਹਮਣੇ ਆਏ ਹਨ।”

Delta Coronavirus Variant

ਸਕਾਰੀਆ ਨੇ ਇਹ ਵੀ ਕਿਹਾ ਕਿ ਪਰਿਵਰਤਨ, ਵਾਇਰਸ ਦੇ ਵਿਰੁੱਧ ਪ੍ਰਤੀਰੋਧਕ ਸਮਰੱਥਾ ਨਾਲ ਵੀ ਸਬੰਧਿਤ ਹੋ ਸਕਦਾ ਹੈ । ਰੋਗ ਪ੍ਰਤੀਰੋਧਕ ਸਮਰੱਥਾ ਮਾਹਰ ਵਿਨੀਤਾ ਬਲ ਨੇ ਕਿਹਾ ਕਿ ਹਾਲਾਂਕਿ, ਵਾਇਰਸ ਦੇ ਨਵੇਂ ਵੈਰੀਐਂਟ ਕਾਰਨ ‘ਐਂਟੀਬਾਡੀ ਕਾਕਟੇਲ’ ਦੇ ਪ੍ਰਯੋਗ ਨੂੰ ਝਟਕਾ ਲੱਗਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵਾਇਰਸ ਜ਼ਿਆਦਾ ਇਨਫੈਕਟਿਡ ਹੈ ਜਾਂ ਇਸ ਨਾਲ ਬੀਮਾਰੀ ਹੋਰ ਜ਼ਿਆਦਾ ਖਤਰਨਾਕ ਹੋ ਜਾਵੇਗੀ।

ਇਹ ਵੀ ਦੇਖੋ: ਕੀ FAKE ਸੀ ਗੈਂਗਸਟਰਾਂ ਦਾ ENCOUNTER ? ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਚੁੱਕੇ ਸਵਾਲ,ਕਿਹਾ ਪਹਿਲਾਂ ਕੁੱਟਿਆ ਫੇਰ..

The post ਕੋਰੋਨਾ ਦੀ ਦੂਜੀ ਲਹਿਰ ‘ਚ ਆਤੰਕ ਮਚਾਉਣ ਵਾਲੇ ਵਾਇਰਸ ਨੇ ਬਦਲਿਆ ਰੂਪ, ਵਿਗਿਆਨੀਆਂ ਨੇ ਕਹੀ ਇਹ ਵੱਡੀ ਗੱਲ appeared first on Daily Post Punjabi.



source https://dailypost.in/news/coronavirus/delta-coronavirus-variant/
Previous Post Next Post

Contact Form