ਪੜ੍ਹੋ ਕਿਹੜਾ ਮੁਲਕ ਦੁਨੀਆ ਦਾ ਪਹਿਲਾ ਮਾਸਕ-ਮੁਕਤ ਦੇਸ਼ ਬਣਨ ਜਾ ਰਿਹਾ ?

ਕੋਰੋਨਾ ਮਹਾਂਮਾਰੀ ਦੌਰਾਨ ਇਜ਼ਰਾਈਲ ਦੁਨੀਆ ਦਾ ਪਹਿਲਾ ਮਾਸਕ-ਮੁਕਤ ਦੇਸ਼ ਬਣ ਜਾਵੇਗਾ। ਇਜ਼ਰਾਈਲ ਵਿੱਚ ਹੁਣ ਬੰਦ ਸਥਾਨਾਂ ‘ਤੇ ਮਾਸਕ ਲਗਾਉਣ ਦਾ ਨਿਯਮ 15 ਜੂਨ ਤੋਂ ਖ਼ਤਮ ਹੋ ਜਾਵੇਗਾ। ਇਸ ਦਾ ਐਲਾਨ ਇਜ਼ਰਾਈਲ ਦੇ ਸਿਹਤ ਮੰਤਰੀ ਯੂਲੀ ਐਡੇਲਸਟੀਨ ਨੇ ਕੀਤਾ ਸੀ। ਦੇਸ਼ ਵਿਚ ਬਾਹਰ ਪਹਿਲਾਂ ਹੀ ਮਾਸਕ ਲਗਾਉਣ ਦਾ ਨਿਯਮ ਖਤਮ ਹੋ ਚੁੱਕਾ ਹੈ। ਸਿਹਤ ਮੰਤਰੀ ਐਡੇਲਸਟੀਨ ਨੇ ਕਿਹਾ, ‘ਜੇ ਇਹ ਲਾਗ ਹੋਰ ਨਹੀਂ ਵਧਦੀ ਤਾਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਜਾਣਗੀਆਂ। ਹਾਲਾਂਕਿ, ਵਿਦੇਸ਼ੀ ਯਾਤਰਾ ਨਾਲ ਸਬੰਧਤ ਜ਼ਿਆਦਾਤਰ ਪਾਬੰਦੀਆਂ ਹਾਲੇ ਤੱਕ ਨਹੀਂ ਹਟਾਈਆਂ ਗਈਆਂ। ਨੌਂ ਦੇਸ਼ਾਂ ਦੀ ਯਾਤਰਾ ਤੇ ਅਜੇ ਵੀ ਪਾਬੰਦੀ ਰਹੇਗੀ । ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਆਰੰਟੀਨ ਦਾ ਨਿਯਮ ਹੈ। ਉਸ ਦਾ ਕੋਰੋਨਾ ਟੈਸਟ ਵੀ ਕਰਵਾਇਆ ਜਾ ਰਿਹਾ ਹੈ।
ਇਜ਼ਰਾਈਲ ਵਿਚ ਐਤਵਾਰ ਤੋਂ 12 ਤੋਂ 15 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਹੈ। ਇਜ਼ਰਾਈਲ ਵਿਚ ਕੋਰੋਨਾ ਟੀਕਾਕਰਨ ਮੁਹਿੰਮ 20 ਦਸੰਬਰ 2020 ਨੂੰ ਸ਼ੁਰੂ ਹੋਈ ਸੀ। ਪਹਿਲੇ ਪੜਾਅ ਵਿਚ, ਸਿਹਤ ਕਰਮਚਾਰੀਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।



source https://punjabinewsonline.com/2021/06/09/%e0%a8%aa%e0%a9%9c%e0%a9%8d%e0%a8%b9%e0%a9%8b-%e0%a8%95%e0%a8%bf%e0%a8%b9%e0%a9%9c%e0%a8%be-%e0%a8%ae%e0%a9%81%e0%a8%b2%e0%a8%95-%e0%a8%a6%e0%a9%81%e0%a8%a8%e0%a9%80%e0%a8%86-%e0%a8%a6%e0%a8%be/
Previous Post Next Post

Contact Form