ਅੰਮ੍ਰਿਤਸਰ ਦੇ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿਖੇ ਪੁਲਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰ ਸਕੂਲ ਵਿੱਚ ਛੁੱਟੀਆਂ ਦੌਰਾਨ ਸ਼ਰਾਬ ਕੱਢ ਰਹੇ ਚਪੜਾਸੀ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿੱਚ ਕਿਸੇ ਵਲੋਂ ਨਾਜਾਇਜ਼ ਸ਼ਰਾਬ ਕਢੀ ਰਹੀ ਹੈ । ਜਿਸ ਸੰਬੰਧੀ ਉਨ੍ਹਾਂ ਵਲੋਂ ਆਬਕਾਰੀ ਵਿਭਾਗ ਨਾਲ ਛਪੇਮਾਰੀ ਕਰ ਮੌਕੇ ਤੋਂ ਚਾਲੂ ਭੱਠੀ, 250 ਕਿਲੋ ਲਾਹਣ, 8 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਭੱਠੀ ਚਲਾ ਰਹੇ ਸਕੂਲ ਚਪੜਾਸੀ ਤਰਸੇਮ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਕਾਬੂ ਕਰ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
source https://punjabinewsonline.com/2021/06/10/%e0%a8%9b%e0%a9%81%e0%a9%b1%e0%a8%9f%e0%a9%80%e0%a8%86%e0%a8%82-%e0%a8%a6%e0%a9%8c%e0%a8%b0%e0%a8%be%e0%a8%a8-%e0%a8%b8%e0%a8%95%e0%a9%82%e0%a8%b2-%e0%a8%b5%e0%a8%bf%e0%a9%b1%e0%a8%9a-%e0%a8%b9/
Sport:
PTC News