ਅਫਸਾਨਾ ਖਾਨ ਤੇ ਸਾਜ਼ ਨਾਲ ਕੁੱਝ ਇਸ ਤਰਾਂ ਮਨਾਇਆ ਸਿੱਧੂ ਮੂਸੇਵਾਲਾ ਨੇ ਆਪਣਾ ਜਨਮਦਿਨ , ਦੇਖੋ

sidhu moosewala’s birthday celebration : ਸ਼ੁਭਦੀਪ ਸਿੰਘ ਸਿੱਧੂ, ਆਪਣੇ ਸਟੇਜ ਨਾਮ ‘ਸਿੱਧੂ ਮੂਸੇ ਵਾਲਾ’ ਨਾਲ ਜਾਣੇ ਜਾਂਦੇ, ਜੋ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ, ਗੀਤਕਾਰ, ਰੈਪਰ ਅਤੇ ਅਦਾਕਾਰ ਹਨ। ਉਹ ਪੰਜਾਬੀ ਸਿਨੇਮਾ ਨਾਲ ਵੀ ਜੁੜੇ ਹੋਏ ਹਨ। ਕੱਲ੍ਹ ਉਹਨਾਂ ਦਾ ਜਨਮਦਿਨ ਸੀ। ਓਹਨਾ ਨੂੰ ਆਮ ਤੋਂ ਲੈ ਕੇ ਖਾਸ ਤਕ ਹਰ ਇੱਕ ਨੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਮੌਕੇ ਤੇ ਸਿੱਧੂ ਮੂਸੇਵਾਲਾ ਦੀ ਭੈਣ ਅਫਸਾਨਾ ਖਾਨ ਓਹਨਾ ਨੂੰ surprise ਦੇਣ ਲਈ ਖਾਸ cake ਲੈ ਕੇ ਪਹੁੰਚੀ ਸੀ।

ਜਿਥੇ ਅਫਸਾਨਾ ਤੇ ਸਾਜ ਨਾਲ ਸਿੱਧੂ ਨੇ ਆਪਣਾ ਜਨਮਦਿਨ ਮਨਾਇਆ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਜਨਮਦਿਨ ਤੇ ਕਲ ਉਹਨਾਂ ਨੂੰ ਪ੍ਰਸ਼ੰਸਕਾਂ ਦੇ ਵਲੋਂ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਗਈਆਂ ਸਨ ਤੇ ਅਫਸਾਨਾ ਖਾਨ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਸਿੱਧੂ ਨਾਲ ਕਾਫੀਆ ਵੀਡਿਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਦੱਸਣਯੋਗ ਹੈ ਕਿ ਸਿੱਧੂ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਹਨ। ਜਿਹਨਾਂ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਿੰਜਾ ਦੁਆਰਾ ਗਾਏ ਗਾਣੇ “ਲਾਇਸੈਂਸ” ਦੇ ਬੋਲ ਲਿਖਣ ਨਾਲ ਕੀਤੀ ਅਤੇ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ “ਜੀ ਵੈਗਨ” ਸਿਰਲੇਖ ਦੇ ਇੱਕ ਡੁ-ਅਲ ਗਾਣੇ ‘ਤੇ ਕੀਤੀ। ਆਪਣੀ ਸ਼ੁਰੂਆਤ ਤੋਂ ਬਾਅਦ, ਉਸਨੇ ‘ਬ੍ਰਾਉਨ ਬੋਇਜ਼’ ਨਾਲ ਵੱਖ ਵੱਖ ਟਰੈਕਾਂ ਲਈ ਸਹਿਯੋਗ ਕੀਤਾ ਜੋ ਨਿਮਰ ਸੰਗੀਤ ਦੁਆਰਾ ਜਾਰੀ ਕੀਤੇ ਗਏ ਸਨ। ਉਸਨੇ ਆਪਣੇ ਟਰੈਕ “ਸੋ ਹਾਈ” ਨਾਲ ਵਿਆਪਕ ਧਿਆਨ ਪ੍ਰਾਪਤ ਕੀਤਾ।

ਅਫਸਾਨਾ ਖਾਨ ਤੇ ਸਿੱਧੂ ਅਕਸਰ ਇੱਕ ਦੂਜੇ ਦੀ ਸੁਪੋਰਟ ਦੇ ਵਿੱਚ ਖੜੇ ਨਜ਼ਰ ਆਉਂਦੇ ਹਨ ਤੇ ਅਫਸਾਨਾ ਅਕਸਰ ਸਿੱਧੂ ਨਾਲ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਦੋਨਾਂ ਦੇ ਇਕੱਠੀਆਂ ਹੁਣ ਤੱਕ ਬਹੁਤ ਸਾਰੇ ਗੀਤ ਵੀ ਆ ਚੁਕੇ ਹਨ ਤੇ ਦੱਸ ਦੇਈਏ ਕਿ ਕੱਲ੍ਹ ਭਰਾ ਦੇ ਜਨਮਦਿਨ ਤੋਂ ਬਾਅਦ ਅੱਜ ਭੈਣ ਅਫਸਾਨਾ ਖਾਨ ਦਾ ਵੀ ਜਨਮਦਿਨ ਹੈ। ਸੋਸ਼ਲ ਮੀਡੀਆ ਤੇ ਉਸਨੂੰ ਵਧਾਈਆਂ ਮਿਲ ਰਹੀਆਂ ਹਨ।

ਇਹ ਵੀ ਦੇਖੋ : Poster war ‘ਤੇ AAP ਵਾਲਿਆਂ ਦਾ ਤਨਜ਼, ਸੁਣੋ Punjab ਨੂੰ ਕਿਸ ਤਰ੍ਹਾਂ ਦਾ Captain ਚਾਹੀਦਾ

The post ਅਫਸਾਨਾ ਖਾਨ ਤੇ ਸਾਜ਼ ਨਾਲ ਕੁੱਝ ਇਸ ਤਰਾਂ ਮਨਾਇਆ ਸਿੱਧੂ ਮੂਸੇਵਾਲਾ ਨੇ ਆਪਣਾ ਜਨਮਦਿਨ , ਦੇਖੋ appeared first on Daily Post Punjabi.



source https://dailypost.in/news/entertainment/sidhu-moosewalas-birthday-celebration/
Previous Post Next Post

Contact Form