nithyananda says covid-19 pandemic end only when he lands india: ਦੇਸ਼ ਇਸ ਸਮੇਂ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਚੰਗੀ ਖਬਰ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ‘ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਇਸ ਦੌਰਾਨ ਭਗੌੜਾ ਕਰਾਰ ਸੰਤ ਨਿਤਿਆਨੰਦ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਕਹਿ ਰਿਹਾ ਹੈ ਕਿ ਭਾਰਤ ‘ਚ ਕੋਰੋਨਾ ਤਾਂ ਹੀ ਖਤਮ ਹੋਵੇਗਾ ਜਦੋਂ ਉਹ ਭਾਰਤ ਦੀ ਧਰਤੀ ‘ਤੇ ਕਦਮ ਰੱਖੇਗਾ।ਕੁਝ ਦਿਨ ਪਹਿਲਾਂ ਜਾਰੀ ਇੱਕ ਵੀਡੀਓ ‘ਚ ਨਿਤਿਆਨੰਦ ਦਾ ਇਕ ਚੇਲਾ ਸਵਾਲ ਪੁੱਛਦਾ ਹੈ ਕਿ ਕੋਰੋਨਾ ਭਾਰਤ ਤੋਂ ਕਦੋਂ ਜਾਵੇਗਾ।
ਇਸਦਾ ਜਵਾਬ ਦਿੰਦੇ ਹੋਏ ਨਿਤਿਆਨੰਦ ਨੇ ਕਿਹਾ ਕਿ ਦੇਵੀ ‘ਅਮਮਾਨ’ ਉਸਦੇ ਅਧਿਆਤਮਿਕ ਸਰੀਰ ‘ਚ ਪ੍ਰਵੇਸ਼ ਕਰ ਚੁੱਕੀ ਹੈ।ਕੋਰੋਨਾ ਭਾਰਤ ਤੋਂ ਉਦੋਂ ਹੀ ਜਾਵੇਗਾ ਜਦੋਂ ਉਹ ਭਾਰਤ ਦੀ ਧਰਤੀ ‘ਤੇ ਪੈਰ ਰੱਖੇਗਾ।ਨਿਤਿਆਨੰਦ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਨਿਤਿਆਨੰਦ ਨੇ 19 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਕੈਲਾਸ਼ ਦੀਪ ‘ਚ ਪ੍ਰਵੇਸ਼ ‘ਤੇ ਰੋਕ ਹੈ।
ਇਹ ਵੀ ਪੜੋ:ਨੌਜਵਾਨਾਂ ਦਾ ਸ਼ਰਮਨਾਕ ਕਾਰਾ ਨਸ਼ੇ ਦੀ ਪੂਰਤੀ ਲਈ ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤੇ 7 ਹਜ਼ਾਰ ਰੁਪਏ ਅਤੇ ਕਣਕ…
ਇਸ ਦੇ ਨਾਲ ਹੀ ਉਸਨੇ ਬ੍ਰਾਜ਼ੀਲ, ਯੂਪੋਪਿਅਨ ਯੂਨੀਅਨ ਅਤੇ ਮਲੇਸ਼ੀਆ ਤੋਂ ਆਉਣ ਵਾਲੇ ਲੋਕਾਂ ‘ਤੇ ਵੀ ਰੋਕ ਲਗਾਉਣ ਦਾ ਐਲਾਨ ਕੀਤਾ।ਦੱਸਣਯੋਗ ਹੈ ਕਿ ਭਗੌੜਾ ਸੰਤ ਨਿਤਿਆਨੰਦ ‘ਤੇ ਯੌਨ ਸੋਸ਼ਣ ਦੇ ਦੋਸ਼ ਲੱਗੇ ਹਨ।ਸਾਲ 2019 ‘ਚ ਨਿਤਿਆਨੰਦ ਭਾਰਤ ਛੱਡ ਕੇ ਫਰਾਰ ਹੋ ਗਿਆ।ਨਿਤਿਆਨੰਦ ਦਾਅਵਾ ਕਰਦਾ ਹੈ ਕਿ ਉਸਨੇ ਇੱਕ ਵਰਚੁਅਲ ਆਈਲੈਂਡ ਦੀ ਸਥਾਪਨਾ ਕੀਤੀ ਹੈ ਕਿ ਜਿਸ ਨੂੰ ਉਸਨੇ ਕੈਲਾਸ਼ ਨਾਮ ਦਿੱਤਾ ਹੈ।ਦਾਅਵੇ ਮੁਤਾਬਕ ਨਿਤਿਆਨੰਦ ਦਾ ਇਹ ਆਈਲੈਂਡ ਐਕਵਾਡੋਰ ਦੇ ਤੱਟ ਦੇ ਆਸਪਾਸ ਹੀ ਹੈ।
ਇਹ ਵੀ ਪੜੋ:ਆਟੋ ਵਾਲਿਆਂ ਨੇ ਬਣਾ ‘ਤੀ ਕੈਪਟਨ ਤੇ ਮੋਦੀ ਦੀ ਰੇਲ LIVE , ਸਰਕਾਰਾਂ ‘ਤੇ ਰੱਜ ਕੇ ਕੱਢੀ ਭੜਾਸ
The post ਭਗੌੜੇ ਨਿਤਿਆਨੰਦ ਦਾ ਅਜੀਬੋ-ਗਰੀਬ ਦਾਅਵਾ, ਕਿਹਾ- ਮੈਂ ਭਾਰਤ ਦੀ ਧਰਤੀ ‘ਤੇ ਪੈਰ ਰੱਖਾਂਗਾ ਤਾਂ ਉਦੋਂ ਹੀ ਖਤਮ ਹੋਵੇਗਾ ਕੋਰੋਨਾ… appeared first on Daily Post Punjabi.