ਭਾਰਤ ਦੇ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ, ਖੇਡ ਮੰਤਰੀ ਨੇ ਜਤਾਇਆ ਦੁੱਖ

ਏਸ਼ੀਅਨ ਖੇਡਾਂ ਦੇ ਸੋਨ ਤਗਮਾ ਜੇਤੂ ਡਿੰਗਕੋ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਦਿਹਾਂਤ ਹੋ ਗਿਆ । ਉਹ 42 ਸਾਲਾਂ ਦੇ ਸੀ। ਭਾਰਤ ਨੇ ਹੁਣ ਤੱਕ ਦੇ ਸਭ ਤੋਂ ਵਧੀਆ ਮੁੱਕੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਣ ਵਾਲੇ ਡਿੰਗਕੋ ਨੇ 1998 ਦੇ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ ।

Former India boxer Dingko Singh
Former India boxer Dingko Singh

ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਡਿੰਗਕੋ ਦੀ ਮੌਤ ‘ਤੇ ਸੋਗ ਜ਼ਾਹਿਰ ਕੀਤਾ ਅਤੇ ਮੁੱਕੇਬਾਜ਼ ਨੂੰ ਭਾਰਤ ਵਿੱਚ ਖੇਡ ਪ੍ਰਤੀ ਜਨੂੰਨ ਪੈਦਾ ਕਰਨ ਦਾ ਸਿਹਰਾ ਦਿੱਤਾ ।

ਇਹ ਵੀ ਪੜ੍ਹੋ: BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ ਸਤੰਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ

ਇਸ ਸਬੰਧੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਇੱਕ ਟਵੀਟ ਵੀ ਕੀਤਾ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਡਿੰਗਕੋ ਸਿੰਘ ਦੇ ਦਿਹਾਂਤ ਤੋਂ ਮੈਨੂੰ ਬਹੁਤ ਦੁੱਖ ਹੋਇਆ ਹੈ। ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਮੁੱਕੇਬਾਜ਼ਾਂ ਵਿੱਚੋਂ ਇੱਕ 1998 ਦੇ ਬੈਂਕਾਕ ਏਸ਼ੀਅਨ ਖੇਡਾਂ ਵਿੱਚ ਡਿੰਗਕੋ ਦੇ ਸੋਨ ਤਗਮੇ ਨੇ ਭਾਰਤ ਵਿੱਚ ਮੁੱਕੇਬਾਜ਼ੀ ਚੇਨ ਪ੍ਰਤੀਕਰਮ ਨੂੰ ਜਨਮ ਦਿੱਤਾ । ਪੋਰੀਵਾਰ ਪ੍ਰਤੀ ਮੇਰੀ ਹਮਦਰਦੀ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ, ਡਿੰਗਕੋ।”

ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ੀ ਸੁਪਰ ਸਟਾਰ ਵਿਜੇਂਦਰ ਸਿੰਘ ਨੇ ਕਿਹਾ ਕਿ ਡਿੰਗਕੋ ਦਾ ਜੀਵਨ ਸਫਰ ਅਤੇ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਪ੍ਰੇਰਣਾ ਦਾ ਸਰੋਤ ਰਹੇਗਾ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੈਂ ਇਸ ਨੁਕਸਾਨ ‘ਤੇ ਸੋਗ ਪ੍ਰਗਟ ਕਰਦਾ ਹਾਂ । ਉਨ੍ਹਾਂ ਦੇ ਜ਼ਿੰਦਗੀ ਦਾ ਸਫ਼ਰ ਅਤੇ ਸੰਘਰਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾਂ ਪ੍ਰੇਰਣਾ ਦਾ ਸਰੋਤ ਬਣੇ ਰਹਿਣ । ਮੈਂ ਅਰਦਾਸ ਕਰਦਾ ਹਾਂ ਕਿ ਪਰਿਵਾਰ ਨੂੰ ਇਸ ਦੁੱਖ ਤੇ ਸੋਗ ਦੇ ਇਸ ਦੌਰ ਤੋਂ ਉਬਰਨ ਦੀ ਸ਼ਕਤੀ ਮਿਲੇ।”

Former India boxer Dingko Singh
Former India boxer Dingko Singh

ਗੌਰਤਲਬ ਹੈ ਕਿ ਮਹਾਨ ਮੁੱਕੇਬਾਜ਼ ਡਿੰਗਕੋ ਸਿੰਘ ਮਈ 2020 ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸੀ, ਪਰ ਇਸ ਮੁੱਕੇਬਾਜ਼ ਨੇ ਜਲਦੀ ਹੀ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ , ਪਰ ਕੈਂਸਰ ਨੇ ਉਨ੍ਹਾਂ ਨੂੰ ਹਰਾ ਦਿੱਤਾ। 

ਇਹ ਵੀ ਦੇਖੋ: ਨਾ ਚੋਰੀ, ਨਾ ਠੱਗੀ-ਠੋਰੀ, ਬੈਂਕ ਵਾਲਿਆਂ ਨੂੰ ਗੱਲਾਂ-ਗੱਲਾਂ ‘ਚ ਬੇਵਕੂਫ ਬਣਾ ਕੇ ਠੱਗੇ 23 ਲੱਖ

The post ਭਾਰਤ ਦੇ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ, ਖੇਡ ਮੰਤਰੀ ਨੇ ਜਤਾਇਆ ਦੁੱਖ appeared first on Daily Post Punjabi.



Previous Post Next Post

Contact Form