ਹੈਵਾਨੀਅਤ ਦਾ ਸ਼ਿਕਾਰ ਹੋਈ BJP ਆਗੂ ਦੀ ਧੀ, ਜਬਰ-ਜਨਾਹ ਕਰ ਅੱਖ ਫੋੜ ਦਰੱਖਤ ਨਾਲ ਲਟਕਾਈ ਲਾਸ਼

ਝਾਰਖੰਡ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਜਪਾ ਆਗੂ ਦੀ ਧੀ ਕੁਝ ਲੋਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋ ਗਈ । ਦਰਅਸਲ, ਝਾਰਖੰਡ ਦੇ ਪਾਲਮੂ ਜ਼ਿਲ੍ਹੇ ਦੇ ਇੱਕ ਭਾਜਪਾ ਨੇਤਾ ਦੀ ਨਾਬਾਲਿਗ ਧੀ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ ।

Jharkhand BJP leader daughter
Jharkhand BJP leader daughter

ਇਸ ਮਾਮਲੇ ਵਿੱਚ ਭਾਜਪਾ ਨੇਤਾ ਦਾ ਦੋਸ਼ ਹੈ ਕਿ ਪਹਿਲਾਂ ਉਸ ਦੀ ਕੁੜੀ ਨਾਲ ਬਲਾਤਕਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੀ ਉਸਦਾ ਕਤਲ ਕਰ ਦਿੱਤਾ ਗਿਆ ।

ਇਹ ਵੀ ਪੜ੍ਹੋ: BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ ਸਤੰਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ

ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਲਾਸ਼ ਦੀ ਇੱਕ ਅੱਖ ਜ਼ਖਮੀ ਮਿਲੀ ਹੈ । ਮਿਲੀ ਜਾਣਕਾਰੀ ਅਨੁਸਾਰ ਨਾਬਾਲਿਗ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਜਾਣਕਾਰੀ ਪਾਂਕੀ ਥਾਣੇ ਨੂੰ ਦਿੱਤੀ ਗਈ ਸੀ । ਸਵੇਰੇ-ਸਵੇਰੇ ਪਿੰਡ ਵਾਸੀਆਂ ਨੇ ਜੰਗਲ ਵਿੱਚ ਮ੍ਰਿਤਕ ਦੇਹ ਵੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

Jharkhand BJP leader daughter
Jharkhand BJP leader daughter

ਦੱਸ ਦੇਈਏ ਕਿ ਨਾਬਾਲਿਗ ਲੜਕੀ 10 ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ । ਕੁੜੀ ਦੇ ਪਿਤਾ ਪਾਂਕੀ ਮੰਡਲ ਭਾਜਪਾ ਵਿੱਚ ਇੱਕ ਅਹੁਦੇਦਾਰ ਹੈ । ਲਾਸ਼ ਨੂੰ ਪਾਂਕੀ ਥਾਣੇ ਦੇ ਬਾਂਦੁਬਰ ਦੇ ਜੰਗਲ ਵਿੱਚੋਂ ਇੱਕ ਕਿਲੋਮੀਟਰ ਦੇ ਅੰਦਰੋਂ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਚਾਹ ਵਾਲੇ ਨੇ 100 ਰੁਪਏ ਭੇਜ PM ਮੋਦੀ ਨੂੰ ਕੀਤੀ ਦਾੜ੍ਹੀ ਕਟਵਾਉਣ ਦੀ ਅਪੀਲ, ਕਿਹਾ – ਰੁਜ਼ਗਾਰ ਵਧਾਓ, ਦਾੜ੍ਹੀ ਨਹੀਂ

ਇਸ ਮਾਮਲੇ ਵਿੱਚ ਪਲਾਮੂ ਦੇ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਹੱਤਿਆ ਤੋਂ ਪਹਿਲਾਂ ਕੁੜੀ ਨਾਲ ਬਲਾਤਕਾਰ ਹੋਇਆ ਸੀ ਜਾਂ ਨਹੀਂ? ਪੁਲਿਸ ਇਸ ਮਾਮਲੇ ਵਿੱਚ ਸਾਰੇ ਪਾਸਿਓਂ ਜਾਂਚ ਕਰ ਰਹੀ ਹੈ।

ਇਹ ਵੀ ਦੇਖੋ: ਚਾਂਪਾਂ ਵੇਚਦੀ ਪੰਜਾਬ ਦੀ ਧੀ ਦੀਆਂ ਗੱਲਾਂ ਸੁਣ ਰੂਹ ਖੁਸ਼ ਹੋ ਜਾਊ, ਐਨਾ ਚੰਗਾ ਜੀਵਨਸਾਥੀ ਰੱਬ ਸਭ ਨੂੰ ਦੇਵੇ…

The post ਹੈਵਾਨੀਅਤ ਦਾ ਸ਼ਿਕਾਰ ਹੋਈ BJP ਆਗੂ ਦੀ ਧੀ, ਜਬਰ-ਜਨਾਹ ਕਰ ਅੱਖ ਫੋੜ ਦਰੱਖਤ ਨਾਲ ਲਟਕਾਈ ਲਾਸ਼ appeared first on Daily Post Punjabi.



Previous Post Next Post

Contact Form