ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਦੇਵੇਗਾ ਦਿਖਾਈ

10 ਜੂਨ ਯਾਨੀ ਕਿ ਅੱਜ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ। ਹਾਲਾਂਕਿ ਇਹ ਇਸ ਸਾਲ ਦਾ ਦੂਜਾ ਗ੍ਰਹਿਣ ਹੋਵੇਗਾ, ਕਿਉਂਕਿ ਸਾਲ 2021 ਦਾ ਪਹਿਲਾ ਗ੍ਰਹਿਣ 26 ਮਈ ਨੂੰ ਚੰਦਰਮਾ ਗ੍ਰਹਿਣ ਦੇ ਰੂਪ ਵਿੱਚ ਲੱਗਿਆ ਸੀ ।

Solar Eclipse 2021
Solar Eclipse 2021

ਇਹ ਸੂਰਜ ਗ੍ਰਹਿਣ ਭਾਰਤ ਵਿੱਚ ਸਿਰਫ਼ ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਹੀ ਦਿਖਾਈ ਦੇਵੇਗਾ । ਇਸ ਤੋਂ ਇਲਾਵਾ ਇਹ ਗ੍ਰਹਿਣ ਭਾਰਤ ਦੇ ਕਿਸੇ ਹੋਰ ਹਿੱਸੇ ਵਿੱਚ ਦਿਖਾਈ ਨਹੀਂ ਦੇਵੇਗਾ।

ਇਹ ਵੀ ਪੜ੍ਹੋ: BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ ਸਤੰਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ

ਦਰਅਸਲ, ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ 1.42 ਵਜੇ ਸ਼ੁਰੂ ਹੋਵੇਗਾ ਤੇ ਸ਼ਾਮ 6.41 ਵਜੇ ਖਤਮ ਹੋ ਜਾਵੇਗਾ । ਦੱਸ ਦੇਈਏ ਕਿ ਇਹ ਗ੍ਰਹਿਣ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਦਿਖਾਈ ਦੇਵੇਗਾ। ਉੱਤਰੀ ਅਮਰੀਕਾ, ਉੱਤਰੀ ਕੈਨੇਡਾ, ਯੂਰਪ ਤੇ ਏਸ਼ੀਆ, ਗ੍ਰੀਨਲੈਂਡ ਆਦਿ ਦੇਸ਼ਾਂ ਵਿੱਚ ਵੀ ਇਹ ਸੂਰਜ ਗ੍ਰਹਿਣ ਦਿਖਾਈ ਦੇਵੇਗਾ।

Solar Eclipse 2021
Solar Eclipse 2021

ਗੌਰਤਲਬ ਹੈ ਕਿ ਭਾਰਤ ਵਿੱਚ ਸੂਰਜ ਗ੍ਰਹਿਣ ਦਾ ਧਾਰਮਿਕ ਮਹੱਤਵ ਬਹੁਤ ਜ਼ਿਆਦਾ ਹੈ। ਧਾਰਮਿਕ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਵਟ ਸਾਵਿਤ੍ਰੀ ਦੇ ਦਿਨ ਲੱਗ ਰਿਹਾ ਹੈ।  ਇਸ ਤੋਂ ਇਲਾਵਾ ਇਸੇ ਦਿਨ ਸ਼ਨੀ ਜਯੰਤੀ ਤੇ ਜੇਠ ਦੀ ਮੱਸਿਆ ਵੀ ਹੈ। ਧਾਰਮਿਕ ਰੂਪ ਨਾਲ ਇਸਦਾ ਮਹੱਤਵ ਇਸ ਲਈ ਵੱਧ ਹੈ ਕਿਉਂਕਿ ਸ਼ਾਨੀ ਜਯੰਤੀ ‘ਤੇ ਗ੍ਰਹਿਣ ਦਾ ਯੋਗ ਲਗਭਗ 148 ਸਾਲਾਂ ਬਾਅਦ ਬਣ ਰਿਹਾ ਹੈ।

ਇਹ ਵੀ ਦੇਖੋ: ਨਾ ਚੋਰੀ, ਨਾ ਠੱਗੀ-ਠੋਰੀ, ਬੈਂਕ ਵਾਲਿਆਂ ਨੂੰ ਗੱਲਾਂ-ਗੱਲਾਂ ‘ਚ ਬੇਵਕੂਫ ਬਣਾ ਕੇ ਠੱਗੇ 23 ਲੱਖ

The post ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਦੇਵੇਗਾ ਦਿਖਾਈ appeared first on Daily Post Punjabi.



Previous Post Next Post

Contact Form