ਪਟਿਆਲਾ ਦਾ ਇਹ ਪਿੰਡ ਬਣਿਆ ਕੋਰੋਨਾ ਦਾ ਹੌਟਸਪੌਟ, ਜ਼ਿਲ੍ਹੇ ‘ਚ ਬਲੈਕ ਫੰਗਸ ਦੇ ਮਿਲੇ 3 ਨਵੇਂ ਮਾਮਲੇ

ਪਟਿਆਲਾ ਵਿਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਵਿਚ ਵੱਡੀ ਗਿਰਾਵਟ ਆਈ ਹੈ ਪਰ ਫਿਰ ਵੀ ਪਿੰਡਾਂ ਵਿਚ ਕੋਰੋਨਾ ਦੀ ਦਹਿਸ਼ਤ ਹੈ। ਪਿਛਲੇ ਇੱਕ ਹਫ਼ਤੇ ਵਿੱਚ ਜ਼ਿਲ੍ਹੇ ਦੇ ਬਲਾਕ ਭਾਦਸੋਂ ਦੇ ਪਿੰਡ ਕਨਸੁਆ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਥੇ ਹੀ 10 ਨਵੇਂ ਪਾਜ਼ੀਟਿਵ ਮਾਮਲੇ ਵੀ ਸਾਹਮਣੇ ਆਏ ਹਨ।

This village of Patiala became
This village of Patiala became

ਸਿਹਤ ਵਿਭਾਗ ਦੇ ਬੀਬੀਈ ਮਹਾਵੀਰ ਸਿੰਘ ਨੇ ਦੱਸਿਆ ਕਿ ਪਿੰਡ ਕਨਸੁਆ ਵਿੱਚ ਇੱਕ ਪਰਿਵਾਰ ਵਿੱਚ ਕੁਝ ਦਿਨ ਪਹਿਲਾਂ ਇੱਕ ਕੋਰੋਨਾ ਪਾਜ਼ੀਟਿਵ ਮੈਂਬਰ ਦੀ ਮੌਤ ਹੋ ਗਈ ਸੀ ਅਤੇ ਬਾਕੀ ਮੈਂਬਰਾਂ ਨੇ ਆਪਣੇ ਕੋਵਿਡ ਟੈਸਟ ਕਰਵਾਏ ਸਨ, ਜਿਸ ਵਿਚ ਛੇ ਮੈਂਬਰ ਪਾਜ਼ੀਟਿਵ ਪਾਏ ਗਏ। ਇਸ ਤੋਂ ਬਾਅਦ ਪਿੰਡ ਵਿਚ 60 ਵਿਅਕਤੀਆਂ ਦੇ ਸੈਂਪਲ ਲਏ ਗਏ। ਇਨ੍ਹਾਂ ਵਿੱਚੋਂ ਚਾਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ।

This village of Patiala became
This village of Patiala became

ਇੱਕ ਹੋਰ ਵਿਅਕਤੀ ਦੀ ਪਿੰਡ ਵਿੱਚ ਕੋਰੋਨਾ ਨਾਲ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਸੋਮਵਾਰ ਨੂੰ ਪਿੰਡ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਸਿਹਤ ਵਿਭਾਗ ਹੁਣ ਹੋਰ ਪਿੰਡ ਵਾਸੀਆਂ ਦੀ ਜਾਂਚ ਵਿਚ ਜੁਟਿਆ ਹੋਇਆ ਹੈ।

This village of Patiala became
This village of Patiala became

ਉਥੇ ਹੀ ਬਲੈਕ ਫੰਗਸ ਦੇ ਦੋ ਮਾਮਲੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਬਲੈਕ ਫੰਗਸ ਦੇ ਕੇਸਾਂ ਦੀ ਕੁਲ ਗਿਣਤੀ 55 ਹੋ ਗਈ ਹੈ। ਸਿਵਲ ਸਰਜਨ ਡਾ: ਸਤਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 55 ਮਾਮਲਿਆਂ ਵਿਚੋਂ ਬਲੈਕ ਫੰਗਸ ਦੇ 9 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ‘ਚ ਕੋਰੋਨਾ ਦੇ ਮਿਲੇ 1293 ਨਵੇਂ ਮਾਮਲੇ, ਹੋਈਆਂ 82 ਮੌਤਾਂ

ਸੂਬਾ ਪੱਧਰੀ ਕਮੇਟੀ ਇਨ੍ਹਾਂ ਦਾ ਆਡਿਟ ਕਰੇਗੀ। ਆਡਿਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਇਹ ਵੀ ਦੱਸਿਆ ਕਿ ਬਲੈਕ ਫੰਗਸ ਦੇ 55 ਮਰੀਜ਼ਾਂ ਵਿਚੋਂ 52 ਸ਼ੂਗਰ ਦੇ ਮਰੀਜ਼ ਸਨ। ਜਦੋਂਕਿ 49 ਮਰੀਜ਼ ਕੋਵਿਡ ਪਾਜ਼ੀਟਿਵ ਹੋਣ ਤੋਂ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਹੋ ਗਏ ਹਨ।

The post ਪਟਿਆਲਾ ਦਾ ਇਹ ਪਿੰਡ ਬਣਿਆ ਕੋਰੋਨਾ ਦਾ ਹੌਟਸਪੌਟ, ਜ਼ਿਲ੍ਹੇ ‘ਚ ਬਲੈਕ ਫੰਗਸ ਦੇ ਮਿਲੇ 3 ਨਵੇਂ ਮਾਮਲੇ appeared first on Daily Post Punjabi.



source https://dailypost.in/news/latest-news/this-village-of-patiala-became/
Previous Post Next Post

Contact Form