ਭਾਜਪਾ ਨਾਲੋਂ ਵੱਖ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ(ਬਾਦਲ) ਹੁਣ ਬਸਪਾ ਨਾਲ ਗਠਜੋੜ ਕਰਨ ਜਾ ਰਿਹਾ ਹੈ। ਅੱਜ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ‘ਚ ਦੋਹਾਂ ਪਾਰਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਜਾਵੇਗਾ। ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਗੱਠਜੋੜ ਨੂੰ ਅੰਤਿਮ ਰੂਪ ਦੇਣਗੇ। ਇਸ ਗਠਜੋੜ ਨੂੰ ਵੱਡੀ ਸਿਆਸੀ ਘਟਨਾ ਮੰਨਿਆ ਜਾ ਰਿਹਾ ਹੈ। ਅਤੀਤ ‘ਚ ਸਾਲ 1996 ‘ਚ ਦੋਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਵਿਚ ਗਠਜੋੜ ਕੀਤਾ ਸੀ ਅਤੇ ਸੂਬੇ ਦੀਆਂ 13 ‘ਚੋ 12 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਐਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਆਬਾਦੀ ਦਾ ਹਿੱਸਾ ਪੂਰੇ ਦੇਸ਼ ਨਾਲੋਂ ਵੀ ਜ਼ਿਆਦਾ, ਭਾਵ 33 ਫੀਸਦੀ ਤੋਂ ਵੱਧ ਹੈ ਜਦੋਂ ਕਿ ਕੌਮੀ ਔਸਤ 16 ਤੋਂ 17 ਫੀਸਦੀ ਮੰਨੀ ਜਾਂਦੀ ਹੈ। ਅਕਾਲੀ ਦਲ ਵੱਲੋ ਬਸਪਾ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਜਾਰੀ ਸਨ , ਜਿੰਨ੍ਹਾ ਨੂੰ ਬੂਰ ਹੁਣ ਪਿਆ ਹੈ।
source https://punjabinewsonline.com/2021/06/12/1996-%e0%a8%b5%e0%a8%bf%e0%a9%b1%e0%a8%9a-%e0%a8%ac%e0%a8%b8%e0%a8%aa%e0%a8%be-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a8%e0%a8%be%e0%a8%b2-%e0%a8%97%e0%a8%a0%e0%a8%9c/
Sport:
PTC News