ਤੇਲੰਗਾਨਾ ਸਰਕਾਰ ਨੇ 19 ਜੂਨ ਤੱਕ ਵਧਾਇਆ ਲੌਕਡਾਊਨ, ਪਾਬੰਦੀਆਂ ‘ਚ ਦਿੱਤੀ ਢਿੱਲ

ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਤੇਲੰਗਾਨਾ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਵਿੱਚ ਤਾਲਾਬੰਦੀ ਨੂੰ 19 ਜੂਨ ਤੱਕ ਹੋਰ ਦਸ ਦਿਨਾਂ ਲਈ ਵਧਾ ਦਿੱਤਾ ਹੈ। ਇਹ ਫੈਸਲਾ ਕੋਰੋਨਾ ਦੀ ਲਾਗ ਦੀ ਵੱਧ ਰਹੀ ਸੰਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

Telangana government extended lockdown
Telangana government extended lockdown

ਸੂਬੇ ਦੇ ਕੁੱਝ ਜ਼ਿਲ੍ਹਿਆਂ ਵਿੱਚ 10 ਜੂਨ ਤੋਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਤਾਲਾਬੰਦੀ ਦੇ ਸਮੇਂ ਕੁੱਝ ਢਿੱਲ ਵੀ ਦਿੱਤੀ ਗਈ ਹੈ। ਤੇਲੰਗਾਨਾ ਸਰਕਾਰ ਨੇ ਮੰਗਲਵਾਰ ਨੂੰ ਮੌਜੂਦਾ ਤਾਲਾਬੰਦੀ ਦੌਰਾਨ ਰੋਜ਼ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਛੂਟ ਵੀ ਦਿੱਤੀ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁੱਝ ਸਰਹੱਦੀ ਇਲਾਕਿਆਂ ਵਿੱਚ ਖਾਮਮ, ਨਲਗੌਂਡਾ ਅਤੇ ਨਾਗਰਜੁਨ ਸਾਗਰ ਸਮੇਤ ਦੁਪਹਿਰ 2 ਵਜੇ ਤੱਕ ਢਿੱਲ ਦਿੱਤੀ ਜਾਵੇਗੀ। ਇਸ ਵਿੱਚ ਕਿਹਾ ਗਿਆ ਹੈ, ‘ਰਾਜ ਮੰਤਰੀ ਮੰਡਲ ਨੇ ਤੇਲੰਗਾਨਾ ਵਿੱਚ ਤਾਲਾਬੰਦੀ ਨੂੰ ਹੋਰ 10 ਦਿਨਾਂ ਲਈ ਵਧਾਉਣ ਦਾ ਫੈਸਲਾ ਕੀਤਾ ਹੈ।’

ਇਹ ਵੀ ਪੜ੍ਹੋ : ਵੱਡੀ ਖਬਰ : ਕੇਂਦਰੀ ਸਿਹਤ ਮੰਤਰਾਲੇ ਨੇ ਨਿੱਜੀ ਹਸਪਤਾਲਾਂ ‘ਚ ਵੱਖ-ਵੱਖ Vaccine ਲਗਵਾਉਣ ਲਈ ਰੇਟ ਕੀਤੇ ਤੈਅ

ਰਾਜ ਸਰਕਾਰ ਨੇ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਆਪਣੇ ਦਫਤਰਾਂ ਤੋਂ ਘਰ ਪਹੁੰਚਣ ਲਈ ਇੱਕ ਘੰਟੇ ਦੀ ਵਾਧੂ ਰਿਆਇਤ ਦੀ ਆਗਿਆ ਵੀ ਦੇ ਦਿੱਤੀ ਹੈ। ਹੁਣ ਲੋਕਾਂ ਨੂੰ ਉਨ੍ਹਾਂ ਦੇ ਦਫਤਰ ਤੋਂ ਸ਼ਾਮ 6 ਵਜੇ ਤੱਕ ਘਰ ਪਹੁੰਚਣ ਦੀ ਆਗਿਆ ਦਿੱਤੀ ਜਾਏਗੀ। ਰਾਜ ਸਰਕਾਰ ਨੇ ਕਿਹਾ, “ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ ਅਤੇ ਇੱਕ ਘੰਟੇ ਦੀ ਢਿੱਲ ਦੇਣ ਦੀ ਮਿਆਦ ਇਹ ਸੁਨਿਸ਼ਚਿਤ ਕਰਨ ਲਈ ਹੈ ਕਿ ਲੋਕ ਸ਼ਾਮ 6 ਵਜੇ ਤੱਕ ਆਪਣੇ ਘਰ ਪਹੁੰਚ ਜਾਣ।”

ਇਹ ਵੀ ਦੇਖੋ : ਸੁਣੋਂ ਇਸ ਡਾਕਟਰ ਨੇ ਦੱਸੀ ਅਸਲੀਅਤ, ਕਿਉਂ ਵਧੇ PPE Kit ਦੇ ਰੇਟ, ਚੱਕ ਤੇ ਸਰਕਾਰ ਦੀਆਂ ਚਾਲਾਂ ਤੋਂ ਪਰਦੇ!

The post ਤੇਲੰਗਾਨਾ ਸਰਕਾਰ ਨੇ 19 ਜੂਨ ਤੱਕ ਵਧਾਇਆ ਲੌਕਡਾਊਨ, ਪਾਬੰਦੀਆਂ ‘ਚ ਦਿੱਤੀ ਢਿੱਲ appeared first on Daily Post Punjabi.



Previous Post Next Post

Contact Form