
ਮਹਾਂਰਾਸ਼ਟਰ ਸੂਬੇ ਦੇ ਪੁਣੇ ਸ਼ਹਿਰ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਵਿੱਚ 18 ਜਾਣਿਆਂ ਦੀ ਮੌਤ ਹੋ ਗਈ ਹੈ । ਅਧਿਕਾਰੀਆਂ ਅਨੁਸਾਰ ਇਸ ਵਿੱਚ ਕੰਪਨੀ ਦੇ 18 ਕਰਮਚਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਘਟਨਾ ਪਿਰੰਗਟ ਇਲਾਕੇ ਦੇ ਇੰਡਸਟਰੀਅਲ ਏਰੀਆ ਵਿੱਚ ਵਾਪਰੀ ਹੈ। ਪਿਰੰਗਟ ਮੁਲਸੀ ਤਾਲੁਕਾ ਵਿੱਚ ਸਥਿਤ ਹੈ। ਦੇਰ ਸ਼ਾਮ ਤਕ ਅੱਗ ‘ਤੇ ਕਾਬੂ ਪਾ ਲਿਆ ਗਿਆ। 20 ਕਾਮਿਆਂ ਨੂੰ ਬਚਾਇਆ ਗਿਆ ਹੈ। ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਫੈਕਟਰੀ ‘ਚ ਸੈਨੇਟਾਈਜ਼ਰ ਸਮੇਤ ਕਈ ਤਰ੍ਹਾਂ ਦੇ ਰਸਾਇਣ ਤਿਆਰ ਕੀਤੇ ਜਾਂਦੇ ਹਨ। ਦੇਖਦੇ ਹੀ ਦੇਖਦੇ ਅੱਗ ਪੂਰੀ ਫੈਕਟਰੀ ‘ਚ ਫੈਲ ਗਈ ਤੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮ ਉਸ ਵਿਚ ਫਸ ਗਏ। ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਲੇ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਅੱਗ ਕਿਵੇਂ ਲੱਗੀ। ਸੁਰੱਖਿਅਤ ਬਚਾਏ ਗਏ ਮੁਲਾਜ਼ਮਾਂ ਨੇ ਕਿਹਾ ਕਿ ਮਿ੍ਤਕਾਂ ‘ਚ ਘੱਟੋ-ਘੱਟ 12 ਔਰਤਾਂ ਸ਼ਾਮਲ ਹਨ।
source https://punjabinewsonline.com/2021/06/08/%e0%a8%aa%e0%a9%81%e0%a8%a3%e0%a9%87-%e0%a8%a6%e0%a9%87-%e0%a8%95%e0%a9%88%e0%a8%ae%e0%a9%80%e0%a8%95%e0%a8%b2-%e0%a8%aa%e0%a8%b2%e0%a8%be%e0%a8%82%e0%a8%9f-%e0%a8%9a-%e0%a8%85%e0%a9%b1/
Sport:
PTC News