ਖੁਸ਼ਖਬਰੀ: 12 ਤੋਂ 18 ਸਾਲ ਦੇ ਬੱਚਿਆਂ ਦਾ ਅਗਸਤ ਤੋਂ ਹੋਵੇਗਾ ਟੀਕਾਕਰਨ…

12 to 18 years will be vaccinated from august: ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਆਹਟ ਵਿਚਾਲੇ ਖੁਸ਼ਖਬਰੀ ਹੈ।12-18 ਸਾਲ ਦੇ ਬੱਚਿਆਂ ਨੂੰ ਜਾਇਡਸ ਕੈਡਿਲਾ ਦਾ ਟੀਕਾ ਅਗਸਤ ਤੋਂ ਲਗਾਇਆ ਜਾ ਸਕੇਗਾ।ਇਸਦਾ ਪ੍ਰੀਖਣ ਜੁਲਾਈ ਦੇ ਆਖੀਰ ਤੱਕ ਸਮਾਪਤ ਹੋ ਜਾਵੇਗਾ।ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਦੇ ਪ੍ਰਧਾਨ ਡਾ. ਐੱਨਕੇ ਅਰੋੜਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ, ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਅਜੇ ਹਟੀ ਨਹੀਂ ਹੈ ਅਤੇ ਇਸ ਦੌਰਾਨ ਵਾਇਰਸ ਦੇ ਡੈਲਟਾ ਪਲੱਸ ਸਵਰੂਪ ਦਾ ਖੌਫ ਬਣ ਗਿਆ।

 12 to 18 years will be vaccinated from august
12 to 18 years will be vaccinated from august

ਡੈਲਟਾ ਪਲੱਸ ਵੈਟੀਅੰਟ ਹੋਰ ਦੀ ਤੁਲਨਾ ‘ਚ ਫੇਫੜਿਆਂ ਨੂੰ ਜਿਆਦਾ ਪ੍ਰਭਾਵਿਤ ਕਰੇਗਾ।ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਬੀਮਾਰੀ ਹੋਰ ਗੰਭੀਰ ਹੋਵੇਗੀ ਅਤੇ ਤੇਜੀ ਨਾਲ ਫੈਲੇਗੀ।ਡਾ.ਐੱਨ ਕੇ ਅਰੋੜਾ ਨੇ ਦੱਸਿਆ ਕਿ ਡੈਲਟਾ ਪਲੱਸ ਵੈਰੀਅੰਟ ਕੋਰੋਨਾ ਦੀ ਤੀਜੀ ਲਹਿਰ ਦਾ ਕਾਰਨ ਬਣੇਗਾ, ਇਹ ਅਨੁਮਾਨ ਲਗਾਉਣਾ ਜਾ ਕੁਝ ਵੀ ਕਹਿਣਾ ਬਹੁਤ ਕਠਿਨ ਹੈ।ਅਸੀਂ ਦੂਜੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਾਂ ਅਤੇ ਇਹ ਹੁਣ ਵੀ ਜਾਰੀ ਹੈ।

ਬੀਤੇ 8-10 ਦਿਨਾਂ ਤੋਂ ਰੋਜ਼ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਆਸਪਾਸ ਹੈ।ਕੁਝ ਸਥਾਨਾਂ ‘ਤੇ ਹੁਣ ਵੀ ਵਧੇਰੇ ਮਰੀਜ਼ ਮਿਲ ਰਹੇ ਹਨ।ਡਾ. ਅਰੋੜਾ ਦਾ ਕਹਿਣਾ ਹੈ ਕਿ ਪਹਿਲੀ ਅਤੇ ਦੂਜੀ ਲਹਿਰ ‘ਚ ਵੱਡੀ ਗਿਣਤੀ ‘ਚ ਲੋਕ ਸੰਕਰਮਿਤ ਹੋਏ ਹਨ।

ਇਹ ਵੀ ਪੜੋ:ਪ੍ਰਿਯੰਕਾ ਗਾਂਧੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ਤੋਂ ਪੁੱਛੇ ਸਵਾਲ, ਕਿਹਾ-ਕੱਚੇ ਤੇਲ ਦੀਆਂ ਕੀਮਤਾਂ ਦਾ ਲਾਭ ਦੇਸ਼ ਨੂੰ ਕਿਉਂ ਨਹੀਂ?

ਅਗਲੀ ਲਹਿਰ ‘ਚ ਸੰਕਰਮਣ ਦੇ ਕਾਰਨ ਸਰਦੀ ਜੁਕਾਮ ਵਰਗੀਆਂ ਮੁਸ਼ਕਿਲਾਂ ਹੋ ਸਕਦੀਆਂ ਹਨ।ਗੰਭੀਰ ਜਾਂ ਜਾਨਲੇਵਾ ਸਥਿਤੀ ‘ਚ ਜਾਣ ਤੋਂ ਬਚਿਆ ਜਾ ਸਕਦਾ ਹੈ।ਟੀਕਾਕਰਨ ਸਭ ਤੋਂ ਅਹਿਮ ਹਥਿਆਰ ਹੈ, ਜਿਸਦੇ ਰਾਹੀਂ ਵਾਇਰਸ ਨੂੰ ਹਰਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਸਾਰੀਆਂ ਸਾਵਧਾਨੀਆਂ ਵਰਤਣੀਆਂ ਹੋਣਗੀਆਂ।

ਇਹ ਵੀ ਪੜੋ:ਬੰਦੇ ਨੇ ਕੀਤੀ ਕਮਾਲ!ਬਿਜਲੀ ਤੋਂ ਬਿਨਾਂ ਪੱਖਾ ਤੇ ਪੈਟਰੋਲ ਤੋਂ ਬਿਨਾਂ ਚਲਾਤਾਂ ਬਾਈਕ!ਘਰ ਦੀਆ ਖ਼ਰਾਬ ਚੀਜ਼ਾਂ ਸੁੱਟਣ…

The post ਖੁਸ਼ਖਬਰੀ: 12 ਤੋਂ 18 ਸਾਲ ਦੇ ਬੱਚਿਆਂ ਦਾ ਅਗਸਤ ਤੋਂ ਹੋਵੇਗਾ ਟੀਕਾਕਰਨ… appeared first on Daily Post Punjabi.



Previous Post Next Post

Contact Form