ਐਤਵਾਰ ਨੂੰ ਪੈਟਰੋਲ 35 ਪੈਸੇ ਅਤੇ ਡੀਜ਼ਲ 25 ਪੈਸੇ ਪ੍ਰਤੀ ਲੀਟਰ ਮਹਿੰਗੇ ਹੋਣ ਨਾਲ ਪੰਜਾਬ ਤੇ ਬਿਹਾਰ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ । ਪੰਜਾਬ ਦੇ ਪਟਿਆਲਾ, ਅੰਮਿ੍ਤਸਰ, ਫਰੀਦਕੋਟ, ਫਿਰੋਜ਼ਪੁਰ, ਮੁਹਾਲੀ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਮੋਗਾ, ਪਠਾਨਕੋਟ ਤੇ ਤਰਨਤਾਰਨ ਵਿੱਚ ਪੈਟਰੋਲ 100 ਰੁਪਏ ਨੂੰ ਪਾਰ ਕਰ ਗਿਆ । ਇਸ ਤੋਂ ਇਲਾਵਾ ਰਾਜ ਵਿੱਚ ਡੀਜ਼ਲ 92 ਰੁਪਏ ਦੇ ਕਰੀਬ ਪ੍ਰਤੀ ਲੀਟਰ ਪੁੱਜ ਗਿਆ ਹੈ । ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ, ਤਿਲੰਗਾਨਾ, ਕਰਨਾਟਕ, ਜੰਮੂ-ਕਸ਼ਮੀਰ, ਓਡੀਸ਼ਾ, ਤਾਮਿਲਨਾਡੂ ਅਤੇ ਲੱਦਾਖ ਵਿਚ ਪੈਟਰੋਲ 100 ਰੁਪਏ ਤੋਂ ਉਪਰ ਪ੍ਰਤੀ ਲੀਟਰ ਪਹਿਲਾਂ ਹੀ ਵਿਕ ਰਿਹਾ ਹੈ । ਪਟਨਾ ਵਿਚ ਹੁਣ ਪੈਟਰੋਲ 100.47 ਰੁਪਏ ਅਤੇ ਡੀਜ਼ਲ 94.24 ਰੁਪਏ ਹੋ ਗਿਆ ਹੈ । ਮੁੰਬਈ, ਹੈਦਰਾਬਾਦ ਅਤੇ ਬੇਂਗਲੁਰੂ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਤੋਂ ਉੱਪਰ ਹੈ । ਚੰਡੀਗੜ੍ਹ ਵਿੱਚ ਪੈਟਰੋਲ 94.69 ਰੁਪਏ ਤੇ ਡੀਜ਼ਲ 88.54 ਰੁਪਏ ਹੋ ਗਏ ਹਨ।
source https://punjabinewsonline.com/2021/06/28/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a9%b1%e0%a8%9a-%e0%a8%b5%e0%a9%80-%e0%a8%aa%e0%a9%82%e0%a8%b0%e0%a9%87-100-%e0%a8%a6%e0%a8%be-%e0%a8%b9%e0%a9%8b%e0%a8%87%e0%a8%86/
Sport:
PTC News