ਬੰਗਾਲ ਦੇ ਰੁਝਾਨਾਂ ‘ਚ ਜਿੱਤ ਦੀ ਹੈਟ੍ਰਿਕ ਵੱਲ TMC, ਅਸਾਮ ‘ਚ BJP ਸੱਤਾ ਦੇ ਨੇੜੇ

West Bengal Election Results 2021: ਪੱਛਮੀ ਬੰਗਾਲ ਸਮੇਤ 5 ਰਾਜਾਂ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ । ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ । ਇਸ ਦੌਰਾਨ ਕੋਵਿਡ-19 ਨਿਯਮਾਂ ਦਾ ਸਖਤਾਈ ਨਾਲ ਪਾਲਣ ਕੀਤਾ ਜਾਵੇਗਾ । ਬੰਗਾਲ ਵਿੱਚ ਜਿੱਥੇ ਇਸ ਵਾਰ TMC ਤੇ BJP ਵਿਚਾਲੇ ਮੁਕਾਬਲਾ ਹੈ, ਉੱਥੇ ਹੀ ਆਸਾਮ ਵਿੱਚ ਕਾਂਗਰਸ ਅਤੇ BJP ਆਹਮੋ-ਸਾਹਮਣੇ ਹਨ । ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ’ਤੇ ਵੀ ਸਾਰੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

West Bengal Election Results 2021
West Bengal Election Results 2021

ਦਰਅਸਲ, ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ । ਸ਼ੁਰੂਆਤੀ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਕੜੀ ਟੱਕਰ ਹੈ। ਹਾਲਾਂਕਿ ਰੁਝਾਨਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਟੀਐਮਸੀ ਨੂੰ ਬਹੁਮਤ ਮਿਲ ਗਿਆ ਹੈ, ਪਰ ਜਿਸ ਤਰ੍ਹਾਂ ਰੁਝਾਨਾਂ ਵਿੱਚ ਭਾਜਪਾ ਦੀਆਂ ਸੀਟਾਂ ਵੱਧ ਰਹੀਆਂ ਹਨ, ਅਜਿਹਾ ਲਗਦਾ ਹੈ ਕਿ ਕਿਸੇ ਵੀ ਸਮੇਂ ਬਾਜ਼ੀ ਪਲਟ ਸਕਦੀ ਹੈ। ਰੁਝਾਨਾਂ ਅਨੁਸਾਰ ਟੀਐਮਸੀ ਨੂੰ 170 ਤੋਂ ਵੱਧ ਸੀਟਾਂ ਮਿਲ ਚੁੱਕੀਆਂ ਹਨ। ਹਾਲਾਂਕਿ, ਮਮਤਾ ਬੈਨਰਜੀ ਲਈ ਇੱਕ ਬੁਰੀ ਖ਼ਬਰ ਵੀ ਹੈ। ਨੰਦੀਗ੍ਰਾਮ ਸੀਟ ਤੋਂ ਮਮਤਾ ਬੈਨਰਜੀ ਸ਼ੁਹੇਂਦੂ ਅਧਿਕਾਰੀ ਤੋਂ ਪਿੱਛੇ ਚੱਲ ਰਹੀ ਹੈ । ਸ਼ੁਹੇਂਦੂ ਅਧਿਕਾਰੀ ਮਮਤਾ ਤੋਂ ਸੱਤ ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।

West Bengal Election Results 2021

ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਹੁਣ ਤੱਕ 292 ਸੀਟਾਂ ਦਾ ਰੁਝਾਨ ਆ ਚੁੱਕਿਆ ਹੈ।  ਹੁਣ ਤੱਕ ਰੁਝਾਨਾਂ ਅਨੁਸਾਰ TMC 191 ਸੀਟਾਂ ‘ਤੇ ਅੱਗੇ ਹੈ, ਜਦਕਿ BJP 96 ਸੀਟਾਂ ‘ਤੇ ਅੱਗੇ ਹੈ। ਉੱਥੇ ਹੀ ਕਾਂਗਰਸ-ਲੈਫਟ ਗਠਜੋੜ 6 ਸੀਟਾਂ ‘ਤੇ ਬੜ੍ਹਤ ਬਣਾਏ ਹੋਏ ਹੈ।  

ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ

The post ਬੰਗਾਲ ਦੇ ਰੁਝਾਨਾਂ ‘ਚ ਜਿੱਤ ਦੀ ਹੈਟ੍ਰਿਕ ਵੱਲ TMC, ਅਸਾਮ ‘ਚ BJP ਸੱਤਾ ਦੇ ਨੇੜੇ appeared first on Daily Post Punjabi.



Previous Post Next Post

Contact Form