Debu Chaudhary passed away : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਾਰੇ ਕਲਾਕਾਰ , ਅਦਾਕਾਰ ਤੇ ਮਸ਼ਹੂਰ ਹਸਤੀਆਂ ਵੀ ਇਸ ਦੀ ਚਪੇਟ ਵਿੱਚ ਆ ਰਹੀਆਂ ਹਨ। ਪਿਛਲੇ ਸਮੇ ਦੌਰਾਨ ਕਈ ਮਸ਼ਹੂਰ ਪੱਤਰਕਾਰ , ਕਲਾਕਾਰ ਇਸ ਦੀ ਚਪੇਟ ਦੇ ਵਿੱਚ ਆ ਗਏ ਹਨ ਤੇ ਆਪਣੀ ਜਾਨ ਗੁਆ ਚੁਕੇ ਹਨ। ਹਨ ਦੇ ਵਿੱਚ ਕਵੀ ਤੇ ਗੀਤਕਾਰ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਸੀ.ਆਰ. ਪਾਰਕ ਥਾਣਾ ਖੇਤਰ ਦੇ ਵਿੱਚ ਰਹਿਣ ਵਾਲੇ ਮੰਨੇ ਪ੍ਰਮੰਨੇ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਸ਼ਨੀਵਾਰ ਸਵੇਰੇ ਦਿੱਲੀ ਦੇ ਜੀ.ਟੀ.ਬੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਸਨ।
ਦੱਸ ਦੇਈਏ ਕਿ ਦੇਬੂ ਚੌਧਰੀ ਮਸ਼ਹੂਰ ਸਿਤਾਰ ਵਾਦਕਾ ਦੇ ਵਿੱਚੋ ਇੱਕ ਸਨ ਤੇ ਸੰਗੀਤ ਸੇਨਿਆ ਦੇ ਘਰਾਣਿਆਂ ‘ਚੋ ਸਨ। ਦੇਬੂ ਚੌਧਰੀ ਨੂੰ ਪਦਮਭੂਸ਼ਣ ਤੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਸਿਤਾਰਵਾਦਕ ਦੇਬੂ ਚੌਧਰੀ ਦੇ ਪਰਿਵਾਰ ‘ਚ ਉਹਨਾਂ ਦੇ ਬੇਟੇ ਪ੍ਰਤੀਕ , ਨੂੰਹ ਰੂਨਾ , ਅਤੇ ਪੋਤੀ ਰਿਆਨਾ ਤੇ ਪੋਤਾ ਅਧਿਰਾਜ ਸਨ। ਇਸ ਬਾਰੇ ਮਿਲੀ ਜਾਣਕਾਰੀ ਦੇ ਅਨੁਸਾਰ , 28 ਅਪ੍ਰੈਲ ਦੀ ਰਾਤ ਅਚਾਨਕ ਉਹਨਾਂ ਦੀ ਤਬੀਯਤ ਵਿਗੜ ਗਈ। ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ ਸੀ। ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਆਕਸੀਜਨ ਸਿਲੰਡਰ ਤੇ ਹੋਰ ਮੈਡੀਕਲ ਉਪਕਰਣ ਉਪਲਭਦ ਕਰਵਾਏ ਸਨ। ਸਿਹਤ ਵਿਗੜਨ ਤੇ 29 ਅਪ੍ਰੈਲ ਨੂੰ ਉਹਨਾਂ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ। ਉਹ ਵੈਂਟੀਲੇਟਰ ਤੇ ਸਨ। ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੇਂ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ।
The post ਮਸ਼ਹੂਰ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਹੋਇਆ ਦਿਹਾਂਤ appeared first on Daily Post Punjabi.