ਪੜ੍ਹੋ ਹੁਣ ਵਾਹਨ ਮਾਲਕ ਦੀ ਮੌਤ ਤੋਂ ਬਾਅਦ ਨਾਮਜ਼ਦ ਵਿਅਕਤੀ ਦੇ ਨਾਂ ਕਿਵੇਂ ਟ੍ਰਾਂਸਫਰ ਹੋ ਸਕਦੀ ਹੈ RC ?

ਭਾਰਤੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਕਿਸੇ ਵਾਹਨ ਦੇ ਮਾਲਕ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ’ਚ ਕਿਸੇ ਵਿਅਕਤੀ ਦਾ ਨਾਂ ਸ਼ਾਮਲ ਕਰਨ ਦੀ ਨਵੀਂ ਪ੍ਰਕਿਰਿਆ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਲਈ ਮੰਤਰਾਲੇ ਨੇ ਕੁਝ ਸਮਾਂ ਪਹਿਲਾਂ ਕੇਂਦਰੀ ਮੋਟਰ ਵਾਹਨ ਨਿਯਮ, 1989 ’ਚ ਕੁਝ ਬਦਲਾਅ ਕੀਤੇ ਸਨ। ਇਨ੍ਹਾਂ ਬਦਲਾਵਾਂ ਨਾਲ ਮੋਟਰ ਵਾਹਨ ਮਾਲਕ ਦੀ ਮੌਤ ਦੀ ਸਥਿਤੀ ’ਚ ਨਾਮਜ਼ਦ ਵਿਅਕਤੀ ਦੇ ਨਾਂ ਤੋਂ ਉਹ ਵਾਹਨ ਰਜਿਸਟ੍ਰੇਸ਼ਨ ਕਰਨ ਜਾਂ ਤਬਦੀਲ ਕਰਨ ’ਚ ਸੌਖ ਹੋਵੇਗੀ। ਨਵੀਂ ਵਿਵਸਥਾ ਤਹਿਤ ਵਾਹਨ ਮਾਲਕ ਰਜਿਸਟ੍ਰੇਸ਼ਨ ਵੇਲੇ ਕਿਸੇ ਵਿਅਕਤੀ ਨੂੰ ਨਾਮਜ਼ਦ ਕਰ ਸਕਦੇ ਹਨ। ਉਹ ਬਾਅਦ ’ਚ ਵੀ ਆਨਲਾਈਨ ਅਰਜ਼ੀ ਰਾਹੀਂ ਵੀ ਅਜਿਹਾ ਕਰ ਸਕਦੇ ਹਨ। ਨੋਟੀਫਿਕੇਸ਼ਨ ਮੁਤਾਬਕ ਨਾਮਜ਼ਦ ਵਿਅਕਤੀ ਦਾ ਜ਼ਿਕਰ ਕੀਤੇ ਜਾਣ ਦੀ ਸਥਿਤੀ ’ਚ ਵਾਹਨ ਮਾਲਕ ਨੂੰ ਉਸ ਵਿਅਕਤੀ ਦੀ ਪਛਾਣ ਦਾ ਸਰਟੀਫਿਕੇਟ ਜਮ੍ਹਾਂ ਕਰਨਾ ਪਵੇਗਾ। ਵਾਹਨ ਮਾਲਕ ਦੀ ਮੌਤ ਦੀ ਸਥਿਤੀ ’ਚ ਨਾਮਜ਼ਦ ਵਿਅਕਤੀ ਜਾਂ ਫਿਰ ਜਿਹੜਾ ਵਾਹਨ ਦਾ ਵਾਰਸ ਬਣਦਾ ਹੋਵੇ, ਉਹ ਤਿੰਨ ਮਹੀਨੇ ਦੇ ਅੰਦਰ ਵਾਹਨ ਦਾ ਇਸ ਤਰ੍ਹਾਂ ਨਾਲ ਇਸਤੇਮਾਲ ਕਰ ਸਕਦਾ ਹੈ ਜਿਵੇਂ ਕਿ ਉਹ ਵਾਹਨ ਉਸ ਨੂੰ ਟ੍ਰਾਂਸਫਰ ਕੀਤਾ ਗਿਆ ਹੋਵੇ ਪਰ ਇਸ ਲਈ ਜ਼ਰੂਰੀ ਹੈ ਕਿ ਨਾਮਜ਼ਦ ਵਿਅਕਤੀ ਨੇ ਵਾਹਨ ਮਾਲਕ ਦੀ ਮੌਤ ਦੇ 30 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਅਥਾਰਟੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੋਵੇ ਤੇ ਦੱਸ ਦਿੱਤਾ ਹੋਵੇ ਕਿ ਵਾਹਨ ਦਾ ਉਹ ਹੁਣ ਖ਼ੁਦ ਇਸਤੇਮਾਲ ਕਰੇਗਾ। ਨੋਟੀਫਿਕੇਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਤਲਾਕ ਜਾਂ ਜਾਇਦਾਦ ਦੀ ਵੰਡ ਵਰਗੇ ਹਾਲਾਤ ’ਚ ਵਾਹਨ ਮਾਲਿਕ ਨਾਮਜ਼ਦ ਵਿਅਕਤੀ ਨਾਲ ਜੁੜਿਆ ਬਦਲਾਅ ਕਰਨ ਲਈ ਇਕ ਸਹਿਮਤ ਮਾਨਸ ਸੰਚਾਲਨ ਪ੍ਰਕਿਰਿਆ (ਐੱਸਓਪੀ) ਨਾਲ ਨਾਮਜ਼ਦਗੀ ’ਚ ਬਦਲਾਅ ਕਰ ਸਕਦਾ ਹੈ।



source https://punjabinewsonline.com/2021/05/05/%e0%a8%b5%e0%a8%be%e0%a8%b9%e0%a8%a8-%e0%a8%ae%e0%a8%be%e0%a8%b2%e0%a8%95-%e0%a8%a6%e0%a9%80-%e0%a8%ae%e0%a9%8c%e0%a8%a4-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6-%e0%a8%a8/
Previous Post Next Post

Contact Form