Senior Journalist Sunil Jain: ਸੀਨੀਅਰ ਪੱਤਰਕਾਰ ਅਤੇ ਫਾਈਨੈਂਸ਼ਿਅਲ ਐਕਸਪ੍ਰੈਸ ਦੇ ਮੈਨੇਜਿੰਗ ਐਡੀਟਰ ਸੁਨੀਲ ਜੈਨ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ । ਉਹ ਕੋਰੋਨਾ ਵਾਇਰਸ ਨਾਲ ਪੀੜਤ ਸੀ । ਉਨ੍ਹਾਂ ਦੀ ਭੈਣ ਸੰਧਿਆ ਜੈਨ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ।
ਕੋਰੋਨਾ ਨਾਲ ਪੀੜਤ ਪਾਏ ਜਾਣ ਬਾਅਦ ਜੈਨ ਨੂੰ ਇਲਾਜ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਵਿੱਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀ ਵਿਨਾਸ਼ਕਾਰੀ ਟੀਕਾ ਰਣਨੀਤੀ ਤੀਜੀ ਲਹਿਰ ਨੂੰ ਬਣਾਏਗੀ ਯਕੀਨੀ : ਰਾਹੁਲ ਗਾਂਧੀ
ਇਸ ਸਬੰਧੀ ਸੰਧਿਆ ਜੈਨ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਕੋਵਿਡ-19 ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਕਾਰਨ ਅੱਜ ਸ਼ਾਮ ਅਸੀਂ ਆਪਣੇ ਭਰਾ ਸੁਨੀਲ ਜੈਨ ਨੂੰ ਗੁਆ ਦਿੱਤਾ । ਏਮਜ਼ ਦੇ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਕੋਰੋਨਾ ਰੂਪੀ ਦਾਨਵ ਬਹੁਤ ਸ਼ਕਤੀਸ਼ਾਲੀ ਸਿੱਧ ਹੋਇਆ ।”
ਦਰਅਸਲ, ਸੀਨੀਅਰ ਪੱਤਰਕਾਰ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,“ ਸੁਨੀਲ ਜੈਨ, ਤੁਸੀਂ ਸਾਨੂੰ ਜਲਦੀ ਹੀ ਛੱਡ ਕੇ ਚਲੇ ਗਏ । ਮੈਂ ਤੁਹਾਡੇ ਸ਼ਾਨਦਾਰ ਲੇਖਾਂ ਅਤੇ ਵੱਖ-ਵੱਖ ਮਾਮਲਿਆਂ ‘ਤੇ ਸਪੱਸ਼ਟ ਅਤੇ ਵਿਵਹਾਰਕ ਵਿਚਾਰਾਂ ਦੀ ਕਮੀ ਮਹਿਸੂਸ ਕਰਾਂਗਾ। ਤੁਹਾਡੀ ਮੌਤ ਤੋਂ ਬਾਅਦ ਪੱਤਰਕਾਰੀ ਜਗਤ ਨੂੰ ਵੱਡਾ ਘਾਟਾ ਪਿਆ ਹੈ । ਤੁਹਾਡੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਹਮਦਰਦੀ । ਓਮ ਸ਼ਾਂਤੀ।”
ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਅਨੰਤ ਗੋਇਨਕਾ ਨੇ ਵੀ ਜੈਨ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਦੱਸ ਦੇਈਏ ਕਿ ਸੁਨੀਲ ਜੈਨ ਨੇ 3 ਮਈ ਨੂੰ ਏਮਜ਼ ਵਿੱਚ ਦਾਖਲ ਹੋਣ ਤੋਂ ਬਾਅਦ ਆਖਰੀ ਵਾਰ ਟਵੀਟ ਕੀਤਾ ਸੀ ।
ਇਹ ਵੀ ਦੇਖੋ: BIG NEWS: ਜਗਰਾਓਂ ‘ਚ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ, ਦੋ ਦੀ ਮੌਤ ਪੱਤਰਕਾਰ
The post ਮੀਡੀਆ ਜਗਤ ਨੂੰ ਇੱਕ ਹੋਰ ਝਟਕਾ, ਸੀਨੀਅਰ ਪੱਤਰਕਾਰ ਸੁਨੀਲ ਜੈਨ ਦਾ ਕੋਰੋਨਾ ਕਾਰਨ ਦਿਹਾਂਤ, PM ਮੋਦੀ ਨੇ ਜਤਾਇਆ ਦੁੱਖ appeared first on Daily Post Punjabi.