PM ਮੋਦੀ ਨੇ RLD ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਦੇ ਦਿਹਾਂਤ ‘ਤੇ ਜਤਾਇਆ ਸੋਗ

PM Modi pays condolence: ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਤੇ ਪੱਛਮੀ ਯੂਪੀ ਦੇ ਮਸ਼ਹੂਰ ਜਾਟ ਨੇਤਾ ਅਜੀਤ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ । ਅਜੀਤ ਸਿੰਘ ਅਤੇ ਉਸ ਦੀ ਪੋਤੀ ਨੂੰ 22 ਅਪ੍ਰੈਲ ਨੂੰ ਕੋਰੋਨਾ ਪੀੜਤ ਪਾਏ ਗਏ ਸੀ । ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਚੱਲ ਰਿਹਾ ਸੀ । ਜਦੋਂ ਕਿ ਉਹ 4 ਮਈ ਤੋਂ ਵੈਂਟੀਲੇਟਰ ਸਪੋਰਟ ‘ਤੇ ਸੀ ਅਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ। ਹਾਲਾਂਕਿ ਅਜੀਤ ਸਿੰਘ ਦੀ ਪੋਤੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਅਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ ਹੈ।

ਦਰਅਸਲ, ਪੀਐੱਮ ਮੋਦੀ ਵੱਲੋਂ ਵੀ ਟਵੀਟ ਕਰ ਕੇ ਅਜੀਤ ਸਿੰਘ ਦੇ ਦਿਹਾਂਤ ‘ਤੇ ਦੁੱਖ ਜਤਾਇਆ ਗਿਆ ਹੈ।  ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ,”ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਜੀ ਦੀ ਮੌਤ ਕਾਰਨ ਬਹੁਤ ਦੁਖ ਹੋਇਆ । ਉਹ ਹਮੇਸ਼ਾਂ ਹੀ ਕਿਸਾਨਾਂ ਦੇ ਹਿੱਤਾਂ ਲਈ ਸਮਰਪਿਤ ਰਹੇ । ਉਨ੍ਹਾਂ ਨੇ ਕੇਂਦਰ ਵਿੱਚ ਕਈ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨੂੰ ਕੁਸ਼ਲਤਾ ਨਾਲ ਨਿਭਾਇਆ । ਸੋਗ ਦੀ ਇਸ ਘੜੀ ਵਿੱਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹੈ । ਓਮ ਸ਼ਾਂਤੀ!

PM Modi pays condolence
PM Modi pays condolence

ਦੱਸ ਦੇਈਏ ਕਿ ਚਾਰ ਵਾਰ ਕੇਂਦਰੀ ਮੰਤਰੀ ਰਹੇ ਅਜੀਤ ਸਿੰਘ ਦੀ ਰਾਜਨੀਤਿਕ ਪਹੁੰਚ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਅਤੇ ਭਾਜਪਾ ਸਰਕਾਰ ਵਿੱਚ ਮੰਤਰੀ ਰਹੇ । ਉਨ੍ਹਾਂ ਨੇ ਆਪਣੇ ਪਿਤਾ ਦੀ ਰਾਜਨੀਤਿਕ ਵਿਰਾਸਤ ਨੂੰ ਕਾਫ਼ੀ ਵਧੀਆ ਢੰਗ ਨਾਲ ਅੱਗੇ ਵਧਾਇਆ ਅਤੇ ਉਹ ਛੇ ਵਾਰ ਸੰਸਦ ਮੈਂਬਰ ਰਹੇ।

ਇਹ ਵੀ ਦੇਖੋ: ਸੁਣੋ ਹੁਣ ਕਿਹੜੀਆਂ ਦੁਕਾਨਾਂ ਖੋਲਣ ਨੂੰ ਮਿਲੀ ਇਜਾਜ਼ਤ ? ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ

The post PM ਮੋਦੀ ਨੇ RLD ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਦੇ ਦਿਹਾਂਤ ‘ਤੇ ਜਤਾਇਆ ਸੋਗ appeared first on Daily Post Punjabi.



Previous Post Next Post

Contact Form