ਭਾਜਪਾ ਦੇ MLA ਦੀ ਗਊ ਮੂਤਰ ਪੀਂਦੇ ਹੋਏ ਵੀਡੀਓ ਵਾਇਰਲ, ਕਿਹਾ- ਇਸ ਦੇ ਸੇਵਨ ਨਾਲ ਕੋਰੋਨਾ ਨੂੰ ਭਜਾਉਣਾ ਸੌਖਾ

BJP MLA says gulp cow urine: ਭਾਰਤ ਵਿੱਚ ਕੋਰੋਨਾ ਨੇ ਤਬਾਹੀ ਮਚਾ ਰੱਖੀ ਹੈ । ਸ਼ਹਿਰ ਤੋਂ ਲੈ ਕੇ ਪਿੰਡ ਤੱਕ ਲੋਕ ਇਸ ਦੀ ਤ੍ਰਾਸਦੀ ਝੱਲ ਰਹੇ ਹਨ । ਹਸਪਤਾਲ ਵਿੱਚ ਡਾਕਟਰ ਵੀ ਪ੍ਰੇਸ਼ਾਨ ਹਨ ਕਿ ਆਖਿਰ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕੇ । ਇਸ ਵਿਚਾਲੇ ਉੱਤਰ ਪ੍ਰਦੇਸ਼ ਵਿੱਚ ਇੱਕ ਭਾਜਪਾ ਵਿਧਾਇਕ ਕੋਰੋਨਾ ਤੋਂ ਬਚਣ ਲਈ ਗਊ ਮੂਤਰ ਦਾ ਇੱਕ ਨੁਸਖਾ ਦੱਸ ਰਹੇ ਹਨ । ਦਰਅਸਲ, ਉੱਤਰ ਪ੍ਰਦੇਸ਼ ਦੇ ਬਲੀਆ ਸਥਿਤ ਬੈਰੀਆ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਖੁਦ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਖੁਦ ਹੀ ਡਾਕਟਰ ਬਣ ਗਏ ਹਨ ਅਤੇ ਕੋਰੋਨਾ ਤੋਂ ਬਚਾਅ ਦਾ ਅਜੀਬੋ-ਗਰੀਬ ਨੁਸਖਾ ਦੱਸ ਰਹੇ ਹਨ ।

BJP MLA says gulp cow urine
BJP MLA says gulp cow urine

ਦੱਸ ਦੇਈਏ ਕਿ ਭਾਜਪਾ ਵਿਧਾਇਕ ਦੀ ਗਊ ਮੂਤਰ ਪੀਂਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਗਊ ਮੂਤਰ ਦਾ ਸੇਵਨ ਜ਼ਰੂਰ ਕਰੋ । ਵਿਧਾਇਕ ਸੁਰੇਂਦਰ ਸਿੰਘ ਦਾ ਦਾਅਵਾ ਕਰ ਰਹੇ ਹਨ ਕਿ ਗਊ ਮੂਤਰ ਨਾਲ ਕੋਰੋਨਾ ‘ਤੇ ਕਾਬੂ ਪਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਵਿੱਚ 18 ਘੰਟੇ ਕੰਮ ਕਰਕੇ ਵੀ ਉਨ੍ਹਾਂ ਦੇ ਤੰਦਰੁਸਤ ਰਹਿਣ ਦਾ ਰਾਜ ਗਊ ਮੂਤਰ ਹੀ ਹੈ ।

BJP MLA says gulp cow urine

ਭਾਜਪਾ ਵਿਧਾਇਕ ਨੇ ਇੱਥੇ ਤੱਕ ਕਿਹਾ ਕਿ ਵਿਗਿਆਨ ਮੰਨੇ ਜਾਂ ਨਾ ਮੰਨੇ ਉਹ ਗਊ ਮੂਤਰ ‘ਤੇ ਪੂਰਾ ਭਰੋਸਾ ਕਰਦੇ ਹਨ । ਉਨ੍ਹਾਂ ਨੇ ਗਊ ਮੂਤਰ ਨੂੰ ਪੀਣ ਦਾ ਤਰੀਕਾ ਵੀ ਦੱਸਿਆ ਹੈ। ਉਨ੍ਹਾਂ ਦੇ ਅਨੁਸਾਰ ਸਵੇਰੇ ਖਾਲੀ ਢਿੱਡ ਇੱਕ ਗਲਾਸ ਪਾਣੀ ਵਿੱਚ ਦੋ ਤੋਂ ਤਿੰਨ ਢੱਕਨ ਗਊ ਮੂਤਰ ਪਾ ਕੇ ਉਸ ਨੂੰ ਪੀ ਲੈਣਾ ਚਾਹੀਦਾ ਹੈ ਅਤੇ ਇਸ ਦੇ ਅੱਧੇ ਘੰਟੇ ਬਾਅਦ ਹੀ ਕੁੱਝ ਵੀ ਖਾਣਾ-ਪੀਣਾ ਹੈ। ਇਸ ਤੋਂ ਇਲਾਵਾ ਵਿਧਾਇਕ ਨੇ ਇਹ ਵੀ ਕਿਹਾ ਕਿ ਤੁਸੀ ਕਿਸੇ ਵੀ ਕੰਪਨੀ ਦੇ ਗਊ ਮੂਤਰ ਦਾ ਸੇਵਨ ਕਰ ਸਕਦੇ ਹੋ ਭਾਵੇਂ ਸਿੱਧੇ ਹੀ ਗਊ ਮੂਤਰ ਦਾ ਸੇਵਨ ਕਰੋ । 

ਇਹ ਵੀ ਦੇਖੋ: ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew , ਸੁਣੋ ਕੀ-ਕੀ ਖੁੱਲ੍ਹ ਸਕਦਾ

The post ਭਾਜਪਾ ਦੇ MLA ਦੀ ਗਊ ਮੂਤਰ ਪੀਂਦੇ ਹੋਏ ਵੀਡੀਓ ਵਾਇਰਲ, ਕਿਹਾ- ਇਸ ਦੇ ਸੇਵਨ ਨਾਲ ਕੋਰੋਨਾ ਨੂੰ ਭਜਾਉਣਾ ਸੌਖਾ appeared first on Daily Post Punjabi.



Previous Post Next Post

Contact Form