Jagdish Qaidi Saab passess away : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਿਹਨਾਂ ਨੇ ਹੁਣ ਤੱਕ ਆਪਣੇ ਗੀਤਾਂ ਦੇ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਗਾਇਕ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਸਾਥੀ ਜਗਦੀਸ਼ ਕੈਦੀ ਸਾਬ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ। ਜਗਦੀਸ਼ ਕੈਦੀ ਸਾਬ ਗੁਰਦਾਸ ਮਾਨ ਦੇ ਸਾਥੀ ਸਨ ਜੋ ਕਿ ਕਾਮੇਡੀ ਦੇ ਬਾਦਸ਼ਾਹ ਵੀ ਸਨ। ਗੁਰਦਾਸ ਮਾਨ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – ਮੇਰੇ ਹਰਮਨ ਪਿਆਰੇ ਸਾਥੀ ਜਗਦੀਸ਼ ਕੈਦੀ ਸਾਬ – ਤੁਹਾਡੇ ਬਿਨਾ ਮੇਰੀ ਸਟੇਜ ਅਧੂਰੀ ਹੈ , ਰੱਬ ਤੁਹਾਡੀ ਖੁਸ਼ ਮਿਜ਼ਾਜੀ ਰੂਹ ਨੂੰ ਹਮੇਸ਼ਾ ਆਬਾਦ ਰੱਖੇ ।
ਜਗਦੀਸ਼ ਕੈਦੀ ਸਾਬ ਗੁਰਦਾਸ ਮਾਨ ਦੇ ਨਾਲ ਅਕਸਰ ਸਟੇਜ ਤੇ ਨਜ਼ਰ ਆਏ ਹਨ ਜੋ ਕਿ ਉਹਨਾਂ ਦੇ ਸਾਥੀ ਵਜੋਂ ਸਟੇਜ ਤੇ ਰੌਣਕਾਂ ਲੈ ਦਿੰਦੇ ਸਨ। ਆਪਣੀ ਕਾਮੇਡੀ ਦੇ ਵੱਖਰੇ ਢੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰਦੇ ਸਨ ਤੇ ਗਾਇਕ ਗੁਰਦਾਸ ਮਾਨ ਦੇ ਗੀਤਾਂ ਦੇ ਵਿੱਚ ਸਾਜ ਵੀ ਵਜਾਉਂਦੇ ਸਨ। ਜਿਵੇ ਕਿ – ਚਿਮਟਾ। ਅੱਜ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਭਾਵੁਕ ਹੋ ਕੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਜਗਦੀਸ਼ ਕੈਦੀ ਸਾਬ ਨੂੰ ਯਾਦ ਕਰਦੇ ਹੋਏ ਕਿਹਾ ਹੈ ਕਿ ਤੁਹਾਡੇ ਬਿਨਾ ਸਾਡੀ ਸਟੇਜ ਸੁੰਨੀ ਹੈ।
ਇਹ ਵੀ ਦੇਖੋ : BIG NEWS: ਜਗਰਾਓਂ ‘ਚ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ, ਦੋ ਦੀ ਮੌਤ
The post ਨਹੀਂ ਰਹੇ ਗੁਰਦਾਸ ਮਾਨ ਦੇ ਸਾਥੀ ਤੇ ਕਾਮੇਡੀ ਦੇ ਬਾਦਸ਼ਾਹ Jagdish Qaidi saab appeared first on Daily Post Punjabi.
source https://dailypost.in/news/entertainment/jagdish-qaidi-saab-passess-away/