ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਮਜ਼ੇਦਾਰ ਵੀਡੀਓ, ਹਰ ਕਿਸੇ ਨੂੰ ਆ ਰਹੀ ਹੈ ਖੂਬ ਪਸੰਦ

sunanda sharma shared funny video : ਪੰਜਾਬੀ ਗਾਇਕ ਸੁਨੰਦਾ ਸ਼ਰਮਾ ਜਿਹਨਾਂ ਨੇ ਹੁਣ ਤੱਕ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ਤੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਏਨੀਂ ਦਿਨੀਂ ਉਹ ਆਪਣੇ ਨਵੇਂ ਗੀਤ ‘ਬਾਰਿਸ਼ ਕੀ ਜਾਏ’ ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਵਰਕ ਕਰਦੇ ਹੋਏ ਕਾਫੀ ਤਾਰੀਫ ਖੱਟ ਰਹੀ ਹੈ । ਸੁਨੰਦਾ ਸ਼ਰਮਾ (Sunanda Sharma) ਜੋ ਕਿ ਆਪਣੀ ਟੀਮ ਦੇ ਨਾਲ ਮਿਲਕੇ ਕੋਰੋਨਾ ਵੈਕਸੀਨ ਲਗਵਾਉਣ ਦਾ ਨਵਾਂ ਤਰੀਕਾ ਸ਼ੁਰੂ ਕੀਤਾ ਹੈ ।

ਲੋਕੀਂ ਆਪਣੀ ਗੱਡੀ ਵਿੱਚ ਹੀ ਬੈਠੇ-ਬੈਠੇ ਕੋਰੋਨਾ ਵੈਕਸੀਨ ਦਾ ਟੀਕਾ ਲਵਾ ਰਹੇ ਨੇ।ਇਸ ਤੋਂ ਇਲਾਵਾ ਉਹ ਆਪਣੇ ਘਰ ‘ਚ ਬੈਠੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਵੀ ਨਵੀਂ ਤੇ ਮਜ਼ੇਦਾਰ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ। ਉਹ ਆਪਣੀ ਨਵੀਂ ਵੀਡੀਓ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ।ਇਸ ਵੀਡੀਓ ‘ਚ ਉਨ੍ਹਾਂ ਨੇ ਪੇਸ਼ ਕੀਤਾ ਹੈ ਕਿ ਵਿਆਹੁਣ ਵਾਲੀ ਕੁੜੀ ਦਾ ਮਨ ਆਪਣੇ ਵਿਆਹ ‘ਤੇ ਕਿਵੇਂ ਜੰਮ ਕੇ ਡਾਂਸ ਕਰਨ ਦਾ ਹੁੰਦਾ ਹੈ। ਪਰ ਕੁੜੀ ਦੀ ਸੱਸ ਤੇ ਮਾਂ ਇਸ ਤਰ੍ਹਾਂ ਡਾਂਸ ਕਰਦੇ ਦੇਖ ਕੇ ਕਿਵੇਂ ਦੇ ਰਿਐਕਸ਼ਨ ਦਿੰਦੀਆਂ ਨੇ । ਜਿਸ ਨੂੰ ਉਨ੍ਹਾਂ ਨੇ ਬਹੁਤ ਹੀ ਹਾਸੇ ਵਾਲੇ ਢੰਗ ਦੇ ਨਾਲ ਬਿਆਨ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ।

ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਸੁਨੰਦਾ ਸ਼ਰਮਾ ਦੇ ਹੁਣ ਤੱਕ ਬਹੁਤ ਸਾਰੀ ਗੀਤ ਆ ਚੁਕੇ ਹਨ ਜਿਹਨਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਸੁਨੰਦਾ ਦੇ ਗੀਤ – ਪਟਾਕੇ , ਜਾਨੀ ਤੇਰਾ ਨਾਮ , ਪਾਗਲ ਨਹੀਂ ਹੋਣਾ , ਦੂਜੀ ਵਾਰ ਪਿਆਰ , ਬਿੱਲੀ ਅੱਖ , ਬਾਰਿਸ਼ ਕੀ ਜਾਏ ਤੇ ਸੈਂਡਲ ਆਦਿ ਵਰਗੇ ਹਿੱਟ ਗੀਤ ਜਿਹਨਾ ਨੇ ਧਮਾਲਾਂ ਪਾਈਆਂ ਸਨ। ਸੁਨੰਦਾ ਸ਼ਰਮਾ ਗੀਤਾਂ ਦੇ ਨਾਲ – ਨਾਲ ਕੁੱਝ ਫਿਲਮਾਂ ਦੇ ਵਿੱਚ ਆ ਚੁਕੀ ਹੈ।

ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ

The post ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਮਜ਼ੇਦਾਰ ਵੀਡੀਓ, ਹਰ ਕਿਸੇ ਨੂੰ ਆ ਰਹੀ ਹੈ ਖੂਬ ਪਸੰਦ appeared first on Daily Post Punjabi.



source https://dailypost.in/news/entertainment/sunanda-sharma-shared-funny-video/
Previous Post Next Post

Contact Form