ਕੋਰੋਨਾ ਸੰਕਟ ਵਿਚਾਲੇ ਅੱਜ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, ਸ਼ਰਧਾਲੂਆਂ ਨੂੰ ਪੂਜਾ ਦੀ ਆਗਿਆ ਨਹੀਂ

Portals of Kedarnath temple: ਕੋਰੋਨਾ ਸੰਕਟ ਦੇ ਵਿਚਾਲੇ ਉਤਰਾਖੰਡ ਸਥਿਤ ਕੇਦਾਰਨਾਥ ਧਾਮ ਦੇ ਕਪਾਟ ਅੱਜ ਖੁੱਲ੍ਹ ਗਏ ਹਨ। ਬਾਬਾ ਕੇਦਾਰ ਦੀ ਪੰਚਮੁਖੀ ਉਤਸਵ ਡੋਲੀ ਕੇਦਾਰਨਾਥ ਧਾਮ ਲਈ ਰਵਾਨਾ ਹੋਣ ਤੋਂ ਬਾਅਦ ਕੇਦਾਰਨਾਥ ਪਹੁੰਚੀ ।

Portals of Kedarnath temple
Portals of Kedarnath temple

ਕੋਰੋਨਾ ਦੇ ਮੱਦੇਨਜ਼ਰ ਬਾਬਾ ਕੇਦਾਰ ਦੀ ਡੋਲੀ ਨੂੰ ਰੱਥ ਰਾਹੀਂ ਗੌਰੀਕੁੰਡ ਤੱਕ ਲਿਜਾਇਆ ਗਿਆ । ਡੋਲੀ ਦੇ ਨਾਲ ਦੇਵ ਸਥਾਨਮ ਬੋਰਡ ਦੇ ਕੁਝ ਕਰਮਚਾਰੀ, ਵੇਦਪਾਠੀ ਅਤੇ ਪੁਜਾਰੀ ਮੌਜੂਦ ਸੀ ।

ਇਹ ਵੀ ਪੜ੍ਹੋ: ਪੰਜਾਬ ਦੇ CM ਕੈਪਟਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਾਂਤੀ ਤੇ ਸਦਭਾਵਨਾ ਦੇ ਸੰਦੇਸ਼ ਨੂੰ ਫੈਲਾਉਣ ਦੀ ਲੋੜ ‘ਤੇ ਦਿੱਤਾ ਜ਼ੋਰ

ਕੋਰੋਨਾ ਸੰਕਟ ਕਾਰਨ ਇਸ ਵਾਰ ਕੇਦਾਰਨਾਥ ਧਾਮ ਦੀ ਯਾਤਰਾ ਸੀਮਤ ਕਰ ਦਿੱਤੀ ਗਈ ਹੈ । ਕੋਰੋਨਾ ਸੰਕਟ ਦੇ ਚੱਲਦਿਆਂ ਕੇਦਾਰਨਾਥ ਧਾਮ ਦੇ ਨੇੜੇ ਪਹਿਲਾਂ ਦੀ ਤਰ੍ਹਾਂ ਚਹਿਲ-ਪਹਿਲ ਦਿਖਾਈ ਨਹੀਂ ਦਿੱਤੀ । ਕੇਦਾਰਨਾਥ ਧਾਮ ਨੂੰ ਖੋਲ੍ਹਣ ਤੋਂ ਪਹਿਲਾਂ ਬਾਬਾ ਦੇ ਦਰਬਾਰ ਫੁੱਲਾਂ ਨਾਲ ਸਜਾਇਆ ਗਿਆ।

Portals of Kedarnath temple

ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਫਿਲਹਾਲ ਤੀਰਥ ਯਾਤਰੀਆਂ ਅਤੇ ਸਥਾਨਿਕ ਭਗਤਾਂ ਨੂੰ ਕੇਦਾਰਨਾਥ ਜਾਣ ਦੀ ਆਗਿਆ ਨਹੀਂ ਹੈ । ਕਪਾਟ ਖੁੱਲ੍ਹਣ ‘ਤੇ ਦੇਵਸਥਾਨਮ ਬੋਰਡ ਦੀ ਸਿਰਫ ਸੀਮਿਤ ਟੀਮ ਹੀ ਪੂਜਾ ਪਾਠ ਕਰੇਗੀ । ਦੱਸ ਦੇਈਏ ਕਿ ਇਸ ਵਾਰ ਮਈ ਦੇ ਮਹੀਨੇ ਵਿੱਚ ਵੀ ਕੇਦਾਰਨਾਥ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਦੋ ਤਿੰਨ ਦਿਨ ਪਹਿਲਾਂ ਇੱਥੇ ਭਾਰੀ ਬਰਫਬਾਰੀ ਹੋਈ ਸੀ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਤਰਾਖੰਡ ਸਥਿਤ ਚਾਰ ਧਾਮਾਂ ਵਿੱਚੋਂ ਇੱਕ ਗੰਗੋਤਰੀ ਦੇ ਕਪਾਟ ਸ਼ਨੀਵਾਰ ਨੂੰ ਖੋਲ੍ਹ ਦਿੱਤੇ ਗਏ ਸਨ। ਕੋਰੋਨਾ ਸੰਕ੍ਰਮਣ ਦੇ ਚੱਲਦਿਆਂ ਦੇਸ਼ ਭਰ ਵਿੱਚ ਲਾਕਡਾਊਨ ਪਾਬੰਦੀਆਂ ਹਨ। ਇਸ ਕਾਰਨ ਸਿਰਫ ਪੁਜਾਰੀਆਂ ਨੇ ਹੀ ਮਾਂ ਗੰਗਾ ਦੀ ਡੋਲੀ ਕੱਢੀ। ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਸ਼ਰਧਾਲੂਆਂ ਦੀ ਮੌਜੂਦਗੀ ਤੋਂ ਬਿਨ੍ਹਾਂ ਯਾਤਰਾ ਕੱਢੀ ਗਈ । 

ਇਹ ਵੀ ਦੇਖੋ: ਜਵਾਨ ਮੁੰਡਾ ਮੰਜੇ ‘ਤੇ ਪਿਆ, ਸਾਹ ਵੀ ਲੈਂਦਾ ਔਖਾ, ਸੁਣੋ ਮਾਂ ਕਿਵੇਂ ਸੰਭਾਲ ਰਹੀ, ਪਰਿਵਾਰ ਦਾ ਦੁੱਖ…

The post ਕੋਰੋਨਾ ਸੰਕਟ ਵਿਚਾਲੇ ਅੱਜ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, ਸ਼ਰਧਾਲੂਆਂ ਨੂੰ ਪੂਜਾ ਦੀ ਆਗਿਆ ਨਹੀਂ appeared first on Daily Post Punjabi.



Previous Post Next Post

Contact Form