ਭਾਰਤ ‘ਚ ਕੋਰੋਨਾ ਨੂੰ ਲੈ ਕੇ ਮਾਹਿਰਾਂ ਦਾ ਦਾਅਵਾ, ਕਿਹਾ- ਸਰਦੀਆਂ ‘ਚ ਆ ਸਕਦੀ ਹੈ ਮਹਾਂਮਾਰੀ ਦੀ ਤੀਸਰੀ ਲਹਿਰ

Govt scientific advisor on covid crisis: ਭਾਰਤ ਵਿੱਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।  ਇਸੇ ਵਿਚਾਲੇ ਹੁਣ ਮਾਹਿਰਾਂ ਵੱਲੋਂ ਦੇਸ਼ ਵਿੱਚ ਤੀਜੀ ਲਹਿਰ ਦੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ, ਪਰ ਇਹ ਕਦੋਂ ਤੱਕ ਆਵੇਗੀ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਵਿਜੇ ਰਾਘਵਨ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿੱਚ ਦੂਜੀ ਲਹਿਰ ਤੋਂ ਬਾਅਦ ਤੀਜੀ ਲਹਿਰ ਵੀ ਆਵੇਗੀ । ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ, ਪਰ ਕਦੋਂ ਆਵੇਗੀ ਅਤੇ ਇਹ ਕਿੰਨੀ ਖਤਰਨਾਕ ਹੋਵੇਗੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਰੂਪ ਲਗਾਤਾਰ ਬਦਲ ਰਹੇ ਹਨ, ਇਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਟੀਕਾ ਪ੍ਰਭਾਵਸ਼ਾਲੀ ਹੈ, ਪਰ ਵਿਗਿਆਨੀ ਇਸ ਨੂੰ ਅਪਗ੍ਰੇਡ ਕਰਨ ‘ਤੇ ਵੀ ਕੰਮ ਕਰ ਰਹੇ ਹਨ।

Govt scientific advisor on covid crisis
Govt scientific advisor on covid crisis

ਇਸ ਤੋਂ ਇਲਾਵਾ ਦੇਸ਼ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਬੈਂਗਲੁਰੂ ਸਥਿਤ ਇੰਡਿਅਨ ਇੰਸਟੀਚਿਊਟ ਆਫ਼ ਪਬਲਿਕ ਹੈਲਥ ਵਿੱਚ ਮਹਾਂਮਾਰੀ ਮਾਹਿਰ ਡਾ. ਗਿਰਿਧਰ ਬਾਬੂ ਦਾ ਕਹਿਣਾ ਹੈ ਕਿ ਇਹ ਸਰਦੀਆਂ ਵਿੱਚ ਨਵੰਬਰ ਦੇ ਆਖਰੀ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਆ ਸਕਦੀ ਹੈ। ਇਸ ਲਈ ਇਸ ਸੰਕ੍ਰਮਣ ਤੋਂ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਹੈ ਉਨ੍ਹਾਂ ਨੂੰ ਜਲਦ ਹੀ ਟੀਕਾਕਰਨ ਕਰਵਾਉਣ ਦੀ ਜਰੂਰਤ ਹੈ। ਦੱਸ ਦੇਈਏ ਕਿ ਡਾ. ਗਿਰਿਧਰ ਕਰਨਾਟਕ ਵਿੱਚ ਨੈਸ਼ਨਲ ਕੋਵਿਡ ਸਟਾਫ਼ ਦੇ ਮੈਂਬਰ ਤੇ ਐਡਵਾਈਜ਼ਰ ਵੀ ਹਨ।

Govt scientific advisor on covid crisis
Govt scientific advisor on covid crisis

ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ “ਤੀਜੀ ਲਹਿਰ ਤਿੰਨ ਫੈਕਟਰਾਂ ‘ਤੇ ਨਿਰਭਰ ਕਰਦੀ ਹੈ। ਪਹਿਲਾ ਇਹ ਕਿ ਦਸੰਬਰ ਤੱਕ ਅਸੀਂ ਕਿੰਨੇ ਲੋਕਾਂ ਨੂੰ ਟੀਕਾ ਲਗਾਉਂਦੇ ਹਾਂ। ਦੂਜਾ, ਅਸੀਂ ਸੁਪਰ ਸਪ੍ਰੇਡਰ ਈਵੈਂਟ ਨੂੰ ਕਿੰਨਾ ਰੋਕ ਸਕਦੇ ਹਾਂ ਅਤੇ ਤੀਜੀ ਗੱਲ ਇਹ ਹੈ ਕਿ ਅਸੀਂ ਕਿੰਨੀ ਜਲਦੀ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰ ਸਕਦੇ ਹਾਂ ਤੇ ਉਸਨੂੰ ਰੋਕ ਸਕਦੇ ਹਾਂ।”

Govt scientific advisor on covid crisis

ਡਾ. ਬਾਬੂ ਦਾ ਕਹਿਣਾ ਹੈ ਕਿ ਬਹੁਤ ਸਾਰੇ ਰਾਜਾਂ ਨੇ ਦੂਜੀ ਲਹਿਰ ਬਾਰੇ ਵਿਗਿਆਨੀਆਂ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕੀਤਾ ਹੈ । ਹੁਣ ਸਾਨੂੰ ਇੱਕ ਯੋਜਨਾ ਬਣਾਉਣੀ ਪਵੇਗੀ, ਤਾਂ ਜੋ ਅਸੀਂ ਕਈ ਲਹਿਰਾਂ ਦਾ ਪ੍ਰਬੰਧਨ ਕਰ ਸਕੀਏ । ਨਾਲ ਹੀ ਟੀਕਾਕਰਨ ਦੀ ਯੋਜਨਾ ਵੀ ਤਿਆਰ ਕਰਨੀ ਪਵੇਗੀ।” ਉਨ੍ਹਾਂ ਕਿਹਾ, “ਅਸੀਂ ਦੂਜੀ ਲਹਿਰ ਤੋਂ ਜਿਸ ਤਰ੍ਹਾਂ ਹੀ ਬਾਹਰ ਨਿਕਲਦੇ ਹਾਂ, ਸਾਨੂੰ ਸਥਾਈ ਹੱਲ ਲਾਗੂ ਕਰਨੇ ਪੈਣਗੇ । ਸਾਨੂੰ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਇੱਕ ਹਮਲਾਵਰ ਰਣਨੀਤੀ ਬਣਾਉਣ ਦੀ ਲੋੜ ਹੈ। ਸਾਨੂੰ ਟੈਸਟਿੰਗ ਸਹੂਲਤਾਂ ਵੀ ਵਧਾਉਣੀਆਂ ਪੈਣਗੀਆਂ। 

ਇਹ ਵੀ ਦੇਖੋ: ਸੁਣੋ ਹੁਣ ਕਿਹੜੀਆਂ ਦੁਕਾਨਾਂ ਖੋਲਣ ਨੂੰ ਮਿਲੀ ਇਜਾਜ਼ਤ ? ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ

The post ਭਾਰਤ ‘ਚ ਕੋਰੋਨਾ ਨੂੰ ਲੈ ਕੇ ਮਾਹਿਰਾਂ ਦਾ ਦਾਅਵਾ, ਕਿਹਾ- ਸਰਦੀਆਂ ‘ਚ ਆ ਸਕਦੀ ਹੈ ਮਹਾਂਮਾਰੀ ਦੀ ਤੀਸਰੀ ਲਹਿਰ appeared first on Daily Post Punjabi.



Previous Post Next Post

Contact Form