ਭਾਰਤ ਅੰਦਰ ਇਸ ਤੋਂ ਅੱਗੇ ਤੀਜੀ ਕੋਰੋਨਾ ਲਹਿਰ ਦੀ ਵੀ ਚੇਤਾਵਨੀ

ਭਾਰਤ ‘ਚ ਕੋਰੋਨਾ ਲਾਗ ਦੀ ਦੂਜੀ ਲਹਿਰ ਨੇ ਦੇਸ਼ ਦੀ ਮੈਡੀਕਲ ਸਹੂਲਤਾਂ ਅਤੇ ਕੇਂਦਰ ਸਰਕਾਰ ਦੀ ਲਾਪਰਵਾਹੀ ਦੀ ਪੋਲ ਪਹਿਲਾਂ ਹੀ ਖੋਲ੍ਹ ਰੱਖੀ ਹੈ ਇਸ ਵਿਚਾਲੇ ਹੁਣ ਦੇਸ਼ ਅੰਦਰ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਹਿਰਾਂ ਦੇ ਇਸ ਅੰਦਾਜ਼ੇ ਨੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਅੰਦਰ ਤੀਜੀ ਲਹਿਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵਿਜੈ ਰਾਘਵਨ ਨੇ ਕਿਹਾ ਹੈ ਕਿ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਪਰ ਇਹ ਨਹੀਂ ਪਤਾ ਕਿ ਇਹ ਕਦੋਂ ਆਵੇਗੀ। ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਤੇ ਲੰਬੀ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਲਾਇਆ ਗਿਆ ਸੀ। ਕੇਵਿਜੈ ਰਾਘਵਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਵਾਇਰਸ ਜ਼ਿਆਦਾ ਮਾਤਰਾ ‘ਚ ਫੈਲ ਚੁੱਕਾ ਹੈ ਤੇ ਤੀਜਾ ਪੜਾਅ ਆਉਣਾ ਹੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਆਵੇਗਾ। ਵਿਗਿਆਨਕ ਸਲਾਹਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਸਟ੍ਰੇਨ ਦਾ ਪਹਿਲਾਂ ਸਟ੍ਰੇਨ ਦੀ ਤਰ੍ਹਾਂ ਫੈਲ ਰਿਹਾ ਹੈ। ਇਨ੍ਹਾਂ ‘ਚ ਨਵੇਂ ਤਰ੍ਹਾਂ ਦੇ ਸੰਕ੍ਰਮਣ ਦਾ ਗੁਣ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਵੈਰੀਐਂਟਸ ਖ਼ਿਲਾਫ਼ ਵੈਕਸੀਨ ਪ੍ਰਭਾਵੀ ਹੈ। ਦੇਸ਼ ਤੇ ਦੁਨੀਆ ‘ਚ ਨਵੇਂ ਵੈਰੀਐਂਟਸ ਅੱਗੇ ਵੀ ਆਉਣਗੇ।



source https://punjabinewsonline.com/2021/05/06/%e0%a8%ad%e0%a8%be%e0%a8%b0%e0%a8%a4-%e0%a8%85%e0%a9%b0%e0%a8%a6%e0%a8%b0-%e0%a8%87%e0%a8%b8-%e0%a8%a4%e0%a9%8b%e0%a8%82-%e0%a8%85%e0%a9%b1%e0%a8%97%e0%a9%87-%e0%a8%a4%e0%a9%80%e0%a8%9c%e0%a9%80/
Previous Post Next Post

Contact Form