ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ

Today Ammy Virk’s Birthday : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਜਿਹਨਾਂ ਨੇ ਆਪਣੇ ਗੀਤਾਂ ਤੇ ਫਿਲਮਾਂ ਰਾਹੀਂ ਹੁਣ ਤੱਕ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਅੱਜ ਐਮੀ ਦਾ ਜਨਮਦਿਨ ਹੈ। ਉਹਨਾਂ ਦਾ ਜਨਮ 11 ਮਈ 1992 ਨੂੰ ਨਾਭਾ ਵਿੱਚ ਹੋਇਆ ਸੀ। ਐਮੀ ਵਿਰਕ ਦਾ ਪੂਰਾ ਨਾਮ ਅਮਨਿੰਦਰਪਾਲ ਸਿੰਘ ਵਿਰਕ ਹੈ। ਐਮੀ ਵਿਰਕ ਦੇ ਨਾਮ ਨਾਲ ਜਾਣੇ ਜਾਂਦੇ, ਇੱਕ ਭਾਰਤੀ ਗਾਇਕ, ਅਦਾਕਾਰ ਅਤੇ ਨਿਰਮਾਤਾ ਹਨ ਜੋ ਕਿ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਦੇ ਹਨ।

ਹੁਣ ਤੱਕ ਐਮੀ ਨੇ ਨਿੱਕਾ ਜ਼ੈਲਦਾਰ ਲੜੀ ਵਿਚ ਨਿੱਕਾ, ਕਿਸਮਤ ਵਿਚ ਸ਼ਿਵਜੀਤ, ਹਰਜੀਤ ਵਿਚ ਹਰਜੀਤ ਸਿੰਘ ਅਤੇ ਅੰਗਰੇਜ ਵਿਚ ਹਾਕਮ ਦੀ ਭੂਮਿਕਾ ਨਿਭਾਈ ਹੈ। ਐਮੀ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਇਤਿਹਾਸਕ ਰੋਮਾਂਸ ਵਾਲੀ ਪੰਜਾਬੀ ਫਿਲਮ ਅੰਗਰੇਜ ਵਿੱਚ ਹਾਕਮ ਦੀ ਭੂਮਿਕਾ ਨਾਲ ਕੀਤੀ ਜਿਸ ਲਈ ਉਹਨਾਂ ਪੀ.ਟੀ.ਸੀ ਪੰਜਾਬੀ ਫਿਲਮ ਅਵਾਰਡਾਂ ਵਿੱਚ ਸਰਬੋਤਮ ਡੈਬਿਉ ਐਕਟ ਅਭਿਨੇਤਾ ਪੁਰਸਕਾਰ ਜਿੱਤਿਆ। ਨਾਲ ਹੀ, ਉਹਨਾਂ ਨੇ ਬੰਬੂਕਾਟ , ਅਰਦਾਸ, ਨਿੱਕਾ ਜ਼ੈਲਦਾਰ, ਲੌਂਗ ਲਾਚੀ ਅਤੇ ਕਿਸਮਤ ਸਮੇਤ ਹੋਰ ਫਿਲਮਾਂ ਵਿੱਚ ਕੰਮ ਕੀਤਾ ਸੀ।

ਦੱਸਣਯੋਗ ਹੈ ਕਿ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਹੀ ਸਮਾਂ ਪਹਿਲਾ ਇਕ ਤਸਵੀਰ ਸਾਂਝੀ ਕੀਤੀ ਸੀ। ਜਿਸ ਤੇ ਪ੍ਰਸ਼ੰਸਕ ਉਹਨਾਂ ਨੂੰ ਜਨਮਦਿਨ ਦੀ ਵਧਾਈ ਵੀ ਦੇ ਰਹੇ ਹਨ। ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਐਮੀ ਵਿਰਕ ਹੁਣ ਹੋਲੀ ਹੋਲੀ ਬਾਲੀਵੁੱਡ ਦੇ ਵਿੱਚ ਵੀ ਪੈਰ ਰੱਖਣ ਜਾ ਰਹੇ ਹਨ। ਜਿਸ ਤੇ ਬਾਕੀ ਅਦਾਕਾਰਾ ਦੇ ਵਲੋਂ ਵੀ ਕੰਮੈਂਟ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।

ਇਹ ਵੀ ਦੇਖੋ : Amritsar ‘ਚ ਪੰਜ ਡਾਕਟਰਾਂ ਦੀ ਰਿਪੋਰਟ Positive ਆਉਣ ਤੋਂ ਬਾਅਦ ਮਚਿਆ ਹੜਕੰਪ, ਦੂਜੇ ਦਿਨ ਨਿਕਲੇ Negative

The post ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ appeared first on Daily Post Punjabi.



source https://dailypost.in/news/entertainment/today-ammy-virks-birthday/
Previous Post Next Post

Contact Form