harf cheema shared Video : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਸਪਤਾਲਾਂ ‘ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿਸ ਕਰਕੇ ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ ਤੇ ਹਸਪਤਾਲਾਂ ‘ਚ ਇਲਾਜ਼ ਲਈ ਥਾਂ ਹੀ ਨਹੀਂ ਮਿਲ ਰਹੀ । ਕੋਰੋਨਾ ਮਹਾਮਾਰੀ ਦੇ ਮਾਰੂ ਪ੍ਰਭਾਵਾਂ ਦੇ ਚੱਲਦੇ ਤੇ ਆਕਸੀਜਨ ਦੀ ਕਮੀ ਦੇ ਕਾਰਨ ਹਰ ਰੋਜ਼ ਵੱਡੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌਂ ਰਹੇ ਨੇ।
ਸ਼ਮਸ਼ਾਨ ਘਾਟਾਂ ‘ਚ ਲਾਸ਼ਾਂ ਨੂੰ ਜਲਾਉਣ ਦੇ ਲਈ ਥਾਂ ਨਹੀਂ ਮਿਲ ਰਹੀ। ਅਜਿਹੇ ‘ਚ ਸੋਸ਼ਲ ਮੀਡੀਆ ਉੱਤੇ ਕੁਝ ਅਜਿਹੀ ਵੀਡੀਓਜ਼ ਆਉਂਦੀਆਂ ਨੇ ਜੋ ਦਿਲ ਝੰਜੋੜ ਕੇ ਰੱਖ ਦਿੰਦੀਆਂ ਨੇ । ਪਰ ਕੁਝ ਵੀਡੀਓਜ਼ ਚੰਗੇ ਸੁਨੇਹੇ ਵਾਲੀਆਂ ਹੁੰਦੀਆਂ ਨੇ ਜੋ ਦਿਲ ਨੂੰ ਸਕੂਨ ਦਿੰਦੀਆਂ ਨੇ।ਪੰਜਾਬੀ ਗਾਇਕ ਹਰਫ ਚੀਮਾ ਤੇ ਗਾਇਕ ਫ਼ਿਰੋਜ਼ ਖ਼ਾਨ ਨੇ ਆਪੋ -ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਨੰਨ੍ਹੇ ਜਿਹੇ ਬੱਚੇ ਦਾ ਵੀਡੀਓ ਸਾਂਝਾ ਕੀਤਾ ਹੈ। ਗਾਇਕ ਫ਼ਿਰੋਜ਼ ਖ਼ਾਨ ਨੇ ਕੈਪਸ਼ਨ ‘ਚ ਲਿਖਿਆ ਹੈ- ਜ਼ਰੂਰ ਸੁਣਨਾ ਜੀ ..ਦਿਲ ਕੀਤਾ ਤਾਂ ਇਸ ਨੰਨ੍ਹੇ ਫਰਿਸ਼ਤੇ ਦੀ ਗੱਲ ਮੰਨ ਵੀ ਲੈਣਾ..ਰੱਬ ਸਭ ਨੂੰ ਚੜ੍ਹਦੀ ਕਲਾਂ ‘ਚ ਰੱਖੇ’ ।
ਇਹ ਵੀਡੀਓ ਹਰ ਕਿਸੇ ਦੇ ਦਿਲ ਨੂੰ ਛੂਹ ਰਿਹਾ ਹੈ। ਇਸ ਬੱਚੇ ਦੀਆਂ ਕਹੀਆਂ ਗੱਲਾਂ ਸੌਲਾਂ ਆਨੇ ਸੱਚ ਨੇ ।ਇਸ ਵੀਡੀਓ ‘ਚ ਬੱਚਾ ਦੱਸ ਰਿਹਾ ਹੈ ਕਿ ਪਰਮਾਤਮਾ ਕਣ-ਕਣ ‘ਚ ਵੱਸਿਆ ਹੋਇਆ ਹੈ … ਪਰਮਾਤਮਾ ਦੀ ਬਣਾਈ ਕੁਦਰਤ ਨੂੰ ਖਰਾਬ ਨਾ ਕਰੋ… ਕੋਰੋਨਾ ਵਾਇਰਸ ਵਰਗੀ ਬਿਮਾਰੀ, ਇਹ ਕੁਦਰਤ ਵੱਲੋਂ ਸਾਨੂੰ ਦਿੱਤੀ ਸਜ਼ਾ ਹੈ …ਸਾਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ…ਜੇ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ , ਅੱਲ੍ਹਾ ਨੂੰ ਪਿਆਰ ਕਰਦੇ ਹੋ, ਵਾਹਿਗੁਰੂ ਨੂੰ ਪਿਆਰ ਕਰਦੇ ਹੋ, ਪਰਮੇਸ਼ਵਰ ਨੂੰ ਪਿਆਰ ਕਰਦੇ ਹੋ ਤਾਂ ਉਹਦੀ ਬਣਾਈ ਕੁਦਰਤ ਨੂੰ ਪਿਆਰ ਕਰੋ। ਸੋਸ਼ਲ ਮੀਡੀਆ ਉੱਤੇ ਇਸ ਬੱਚੇ ਦੀ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
The post ਪੰਜਾਬੀ ਗਾਇਕ ਹਰਫ ਚੀਮਾ ਨੇ ਸਾਂਝੀ ਕੀਤੀ ਇਹ ਛੋਟੇ ਬੱਚੇ ਦੀ ਵੀਡੀਓ , ਜਿਸ ਦੀਆਂ ਗੱਲਾਂ ਨੇ ਛੂਹ ਲਿਆ ਹਰ ਕਿਸੇ ਦਾ ਦਿਲ appeared first on Daily Post Punjabi.
source https://dailypost.in/news/entertainment/harf-cheema-shared-video/