ਆਕਸੀਜਨ ਲਈ ਤੜਫ ਰਹੇ ਮਰੀਜ਼, ਇਸ ਹਸਪਤਾਲ ਨੇ ਦਰਜਨਾਂ ਨਵੇਂ ਸਿਲੰਡਰ ਸੁੱਟੇ ਕੂੜੇ ‘ਚ…

oxygen cylinder was thrown garbage: ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਪੂਰੇ ਦੇਸ਼ ਦੀ ਸਿਹਤ ਵਿਵਸਥਾ ਚਿੰਤਾ ‘ਚ ਪਈ ਹੋਈ ਹੈ।ਲੋਕ ਹਸਪਤਾਲ ‘ਚ ਸਾਹ ਲਈ ਤੜਫ ਰਹੇ ਹਨ ਅਤੇ ਉਨਾਂ੍ਹ ਨੂੰ ਆਕਸੀਜਨ ਨਹੀਂ ਮਿਲ ਰਹੀ, ਪਰ ਬਿਹਾਰ ‘ਚ ਬਦਹਾਲੀ ਦਾ ਆਲਮ ਇਹ ਹੈ ਕਿ ਇੱਥੇ ਨਵੇਂ ਆਕਸੀਜਨ ਸਿਲੰਡਰ ਕੂੜੇ ਦੇ ਢੇਰ ‘ਚ ਪਏ ਹੋਏ ਹਨ।ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐੱਮ ਮੌਕੇ ‘ਤੇ ਜਾਂਚ ਲਈ ਪਹੁੰਚੇ।ਇੱਕ ਪਾਸੇ ਪਟਨਾ ‘ਚ ਆਕਸੀਜਨ ਲਈ ਮਾਰਾ-ਮਾਰੀ ਮਚੀ ਹੋਈ ਹੈ, ਦੂਜੇ ਪਾਸੇ ਪਟਨਾ ਦੇ ਗਰਦਨੀਬਾਗ ‘ਚ ਸਿਵਿਲ ਸਰਜਨ ਦਫਤਰ ਅਤੇ ਕੈਂਪਸ ‘ਚ ਕਰੀਬ 36 ਬ੍ਰਾਂਡ ਨਿਊ ਆਕਸੀਜਨ ਸਿਲੰਡਰ ਇੰਝ ਹੀ ਕੂੜੇ ‘ਚ ਸੁੱਟੇ ਹੋਏ ਮਿਲੇ।

oxygen cylinder was thrown garbage
oxygen cylinder was thrown garbage

ਦੱਸਣਯੋਗ ਹੈ ਕਿ ਇੱਥੇ ਬਿਹਾਰ ਸੂਬਾ ਸਿਹਤ ਕਮੇਟੀ ਦਾ ਦਫਤਰ ਵੀ ਹੈ।ਇਨ੍ਹਾਂ ਸਿਲੰਡਰਾਂ ਨੂੰ ਕੋਈ ਦੇਖਣ ਵਾਲਾ ਤਕ ਨਹੀਂ ਸੀ, ਪਰ ਜਦੋਂ ਮੀਡੀਆ ਕਰਮਚਾਰੀਆਂ ਦੇ ਕੈਮਰੇ ‘ਚ ਤਸਵੀਰਾਂ ਕੈਦ ਹੋਈਆਂ ਤਾਂ ਜਲਦਬਾਜ਼ੀ ‘ਚ ਸਾਰੇ ਸਿਲੰਡਰਾਂ ਨੂੰ ਉੱਥੋਂ ਹਟਾ ਦਿੱਤਾ ਗਿਆ।ਇਸ ਮਾਮਲੇ ਨੂੰ ਲੈ ਕੇ ਪਟਨਾ ਦੇ ਡੀਐੱਮ ਚੰਦਰਸੇਖਰ ਸਿੰਘ ਜਾਂਚ ਲਈ ਪਹੁੰਚੇ ਅਤੇ ਸਫਾਈ ਦਿੱਤੀ ਕਿ ਸਾਡੇ ਕੋਲ ਸਿਲੰਡਰ ਦੀ ਨਹੀਂ ਆਕਸੀਜਨ ਦੀ ਕਮੀ ਹੈ।ਜਦੋਂ ਕਿ ਸੱਚਾਈ ਇਹ ਹੈ ਕਿ ਪੂਰੇ ਬਿਹਾਰ ‘ਚ ਕਈ ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਸਖਤ ਲੋੜ ਹੈ ਪਰ ਉਨਾਂ੍ਹ ਨੂੰ ਸਿਲੰਡਰ ਤੱਕ ਨਹੀਂ ਮਿਲ ਪਾ ਰਿਹਾ ਹੈ।

ਦੱਸਣਯੋਗ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਦੌਰਾਨ ਬਿਹਾਰ ਦੀ ਸਿਹਤ ਵਿਵਸਥਾ ਸਵਾਲਾਂ ਦੇ ਘੇਰੇ ‘ਚ ਹੈ।ਬੀਤੇ ਦਿਨੀਂ ਸਾਰਨ ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂੜੀ ਦੀ ਰਿਹਾਇਸ਼ ‘ਤੇ ਕਈ ਐਂਬੂਲੇਂਸ ਢੰਕੇ ਮਿਲੇ ਸਨ ਜਿਸਤੋਂ ਬਾਅਦ ਸੱਤਾਧਾਰੀ ਅਤੇ ਵਿਰੋਧੀ ਦਲਾਂ ‘ਚ ਦੋਸ਼-ਪ੍ਰਤੀਦੋਸ਼ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ।

The post ਆਕਸੀਜਨ ਲਈ ਤੜਫ ਰਹੇ ਮਰੀਜ਼, ਇਸ ਹਸਪਤਾਲ ਨੇ ਦਰਜਨਾਂ ਨਵੇਂ ਸਿਲੰਡਰ ਸੁੱਟੇ ਕੂੜੇ ‘ਚ… appeared first on Daily Post Punjabi.



Previous Post Next Post

Contact Form