garry sandhu to these singers : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਜਿਹਨਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਗੈਰੀ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਉਹ ਗਾਇਕੀ ਛੱਡਣ ਦੀ ਗੱਲ ਕਰ ਰਹੇ ਹਨ। ਜਿਸ ਦੇ ਪਿੱਛੇ ਉਹ ਕੋਰੋਨਾ ਵਾਇਰਸ ਦੀ ਵਜ੍ਹਾ ਦੱਸ ਰਹੇ ਹਨ। ਅਸਲ ਵਿੱਚ ਗੈਰੀ ਸੰਧੂ ਨੂੰ ਪਿਛਲੇ ਸਾਲ ਕੋਰੋਨਾ ਹੋਇਆ ਸੀ।
ਜਿਸ ਤੋਂ ਬਾਅਦ ਹੁਣ ਗੈਰੀ ਸੰਧੂ ਨੂੰ ਲਗਦਾ ਹੈ ਕਿ ਹੁਣ ਵਧੀਆ ਢੰਗ ਨਾਲ ਗੀਤ ਨਹੀਂ ਗਾ ਸਕਣਗੇ। ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਹੁਣ 2-4 ਗੀਤ ਆਉਣੇ ਹਨ ਉਹ ਸ਼ਾਇਦ ਉਹਨਾਂ ਦੇ ਆਖਰੀ ਗੀਤ ਹੋਣ । ਉਹਨਾਂ ਦੀ ਇਹ ਗੱਲ ਸੁਨ ਕੇ ਗੈਰੀ ਸੰਧੂ ਦੇ ਫੈਨਜ਼ ਨੂੰ ਝਟਕਾ ਲੱਗਾ ਹੈ ਪਰ ਗੈਰੀ ਸੰਧੂ ਨੇ ਇਸ ਤੇ ਮਜੇਦਾਰ ਪ੍ਰਤੀਕ੍ਰਿਆ ਦਿੱਤੀ ਹੈ। ਹਾਲ ਹੀ ਵਿੱਚ ਗੈਰੀ ਸੰਧੂ ਦਾ ਗੀਤ ‘ਇਸ਼ਕ’ ਆਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਹੈ। ਜਿਸ ਤੇ ਗੈਰੀ ਸੰਧੂ ਦੀ ਇਹ ਗੱਲ ਸੁਣ ਕੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ – ਭਰਾ ਗਾਉਣਾ ਨਾ ਸ਼ੱਡ ਦਈ।
ਜਿਵੇਂ ਦੀ ਵੀ ਆਵਾਜ਼ ਹੈ ਤੁਹਾਡੀ ਅਸੀਂ ਸੁਣ ਲਵਾ ਗਏ ਤੁਹਾਡਾ ਗੀਤ। ਜਿਸ ਦੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਪਰਮੀਸ਼ ਵਰਮਾ , ਗਗਨ ਕੋਕਰੀ , ਨੀਟੂ ਸ਼ਟਰਾ ਵਾਲਾ , ਹਰਮਨ ਚੀਮਾ ਨੂੰ ਟੈਗ ਕਰਦੇ ਹੋਏ ਕਿਹਾ , ਹਨ ਜਿਨ੍ਹਾਂ ਵੀ ਮਾੜਾ ਨਹੀਂ ਗਾਉਂਦਾ ਮੈਂ। ਭਾਵੇ ਇਹ ਸਭ ਗੁੱਸਾ ਕਰ ਲੈਣ ਪਰ ਬਹੁਤ ਚਿਰ ਦੀ ਇਹ ਗੱਲ ਦਿਲ ਦੇ ਵਿੱਚ ਸੀ। ਜਿਸ ਦੇ ਬਾਅਦ ਗੈਰੀ ਸੰਧੂ ਦਾ ਇਹ ਕੰਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਜਿਸ ਤੇ ਹਰਮਨ ਚੀਮਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਅਸੀਂ ਗੁੱਸਾ ਨਹੀਂ ਕਰਦੇ ਭਾਜੀ। ਹੁਣ ਦੇਖਣਾ ਇਹ ਹੋਵੇਗਾ ਇਸ ਤੇ ਬਾਕੀ ਕਲਾਕਾਰਾਂ ਦੀ ਕੀ ਪ੍ਰਤਿਕਿਰਿਆ ਆਉਂਦੀ ਹੈ।
ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ
The post ਗਾਇਕ ਗੈਰੀ ਸੰਧੂ ਨੇ ਇਹਨਾਂ ਕਲਾਕਾਰਾਂ ਤੇ ਤੰਜ ਕੱਸਦੇ ਹੋਏ ਕਿਹਾ – ‘ਇਹਨਾਂ ਜਿੰਨ੍ਹਾਂ ਮਾੜਾ ਤਾਂ ਨਹੀਂ ਗਾਉਂਦਾ ਮੈਂ ‘ appeared first on Daily Post Punjabi.
source https://dailypost.in/news/entertainment/garry-sandhu-to-these-singers/