Amazon and zomato : ਹਰ ਰੋਜ਼ ਕੋਰੋਨਾ ਦੇ ਮਰੀਜ਼ਾਂ ਦੀ ਵੱਧਦੀ ਗਿਣਤੀ ਵਿੱਚ ਆਕਸੀਜਨ ਨੂੰ ਲੈ ਕੇ ਤਣਾਅ ਪੂਰਨ ਮਾਹੌਲ ਹੈ। ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ ਮਰੀਜ਼ ਦਮ ਤੋੜ ਰਹੇ ਹਨ। ਉਸੇ ਸਮੇਂ, ਹੋਮ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਕੋਰੋਨਾ ਸੰਕਰਮਿਤ ਵੀ ਆਕਸੀਜਨ ਦੀ ਘਾਟ ਤੋਂ ਦੁਖੀ ਹਨ।
ਅਜਿਹੀ ਸਥਿਤੀ ਵਿੱਚ ਗੁਰੂਗ੍ਰਾਮ ਪ੍ਰਸ਼ਾਸਨ ਨੇ ਹੁਣ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਰੋਨਾ ਮਰੀਜ਼ਾਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਗੁਰੂਗ੍ਰਾਮ ਵਿੱਚ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਰੋਨਾ ਮਰੀਜ਼ਾਂ ਨੂੰ ਸਮੇਂ ਸਿਰ ਆਕਸੀਜਨ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਾਜ਼ਾਨ ਅਤੇ ਜ਼ੋਮੈਟੋ ਵਰਗੀਆਂ ਕੰਪਨੀਆਂ ਲਗਾਉਣ ਦਾ ਫੈਸਲਾ ਵੀ ਕੀਤਾ ਹੈ। ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਐਮਾਜ਼ਾਨ, ਜ਼ੋਮੈਟੋ ਜਹੀਆਂ ਪੇਸ਼ੇਵਰ ਡਿਲਿਵਰੀ ਏਜੰਸੀਆਂ ਦੇ ਨਾਲ ਐਨ.ਜੀ.ਓ.ਦਾ ਵੀ ਹੋਮ ਆਈਸੋਲੇਸ਼ਨ ਵਾਲੇ ਕੋਰੋਨਾ ਮਰੀਜ਼ਾਂ ਦੇ ਘਰ ਆਕਸੀਜਨ ਪ੍ਰਦਾਨ ਕਰਨ ਲਈ ਸਹਿਯੋਗ ਲਵੇਗਾ। ਗੁਰੂਗਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਇੱਕ ਟੀਮ ਵੀ ਬਣਾਈ ਹੈ। ਇਸ ਟੀਮ ਦੀ ਕਮਾਨ ਆਈਏਐਸ ਅਧਿਕਾਰੀ ਰਾਜਨਾਰਾਇਣ ਕੌਸ਼ਿਕ ਨੂੰ ਸੌਂਪੀ ਗਈ ਹੈ। ਐਮਸੀਐਸ ਦੇ ਵਧੀਕ ਕਮਿਸ਼ਨਰ ਐਚਸੀਐਸ ਸੁਰੇਂਦਰ ਸਿੰਘ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਨਾਲ ਹੀ ਰੈਡ ਕਰਾਸ ਗੁਰੂਗਰਾਮ ਦੇ ਸਕੱਤਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਟੀਮ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਕੋਰੋਨਾ ਦੇ ਮਰੀਜ਼ਾਂ ਲਈ ਸਮੇਂ ਸਿਰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਏਗੀ। ਗੁਰੂਗਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਕਸੀਜਨ ਸਿਲੰਡਰਾਂ ਦੀ ਹੋਮ ਡਲਿਵਰੀ ਦੇ ਨਾਲ ਨਾਲ ਰਿਫਿਲੰਗ ਦੀਆਂ ਦਰਾਂ ਵੀ ਨਿਰਧਾਰਤ ਕੀਤੀਆਂ ਜਾਣਗੀਆਂ।
The post ਕੋਰੋਨਾ ਸੰਕਟ ਦੌਰਾਨ ਹੁਣ Amazon ਅਤੇ Zomato ਵੀ ਇੰਝ ਕਰੇਗਾ ਪ੍ਰਸ਼ਾਸਨ ਦੀ ਮਦਦ appeared first on Daily Post Punjabi.
source https://dailypost.in/news/national/amazon-and-zomato/