ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਦੌਰਾਨ ਸਾਹਮਣੇ ਆਏ 4 ਲੱਖ ਤੋਂ ਵੱਧ ਨਵੇਂ ਕੇਸ, 3915 ਮੌਤਾਂ

Coronavirus cases in india : ਭਾਰਤ ਸਮੇਤ ਦੁਨੀਆ ਭਰ ਦੇ 180 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ‘ਚ ਲਿਆ ਹੈ। ਕੋਰੋਨਾ ਵਾਇਰਸ ਭਾਰਤ ਵਿੱਚ ਵੀ ਤਬਾਹੀ ਮਚਾ ਰਿਹਾ ਹੈ। ਸ਼ੁੱਕਰਵਾਰ ਨੂੰ, ਇੱਕ ਵਾਰ ਫਿਰ ਕੋਰੋਨਾ ਦੇ ਰਿਕਾਰਡ ਨਵੇਂ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 4,14,188 ਨਵੇਂ ਕੋਵਿਡ-19 ਕੇਸ ਦਰਜ ਕੀਤੇ ਗਏ ਹਨ। ਜਦਕਿ ਇਸ ਸਮੇਂ ਦੌਰਾਨ, 3915 ਵਿਅਕਤੀਆਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਸੰਕਰਮਣ ਦੇ ਕੁੱਲ ਕੇਸਾਂ ਦੀ ਗਿਣਤੀ 2.14 ਕਰੋੜ ਤੋਂ ਉਪਰ ਪਹੁੰਚ ਗਈ ਹੈ।

Coronavirus cases in india
Coronavirus cases in india

ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਰਹਿਣ ਕਾਰਨ ਦੇਸ਼ ਵਿੱਚ ਹੁਣ ਐਕਟਿਵ ਮਾਮਲੇ ਵੀ ਵੱਧ ਗਏ ਹਨ। ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ ਦੇਸ਼ ਵਿੱਚ 36 ਲੱਖ ਨੂੰ ਪਾਰ ਕਰ ਚੁੱਕੇ ਹਨ। ਸਕਾਰਾਤਮਕਤਾ ਦਰ ਬਾਰੇ ਗੱਲ ਕਰੀਏ ਤਾਂ ਇਹ 22.67 ਫੀਸਦੀ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 3,31,507 ਮਰੀਜ਼ ਕੋਰੋਨਾ ਨੂੰ ਹਰਾਉਣ ਵਿੱਚ ਸਫਲ ਰਹੇ ਹਨ, ਜੋ ਕਿ ਠੀਕ ਹੋ ਚੁੱਕੇ ਹਨ, ਜਦਕਿ ਹੁਣ ਤੱਕ ਕੁੱਲ 1,76,12,351 ਵਿਅਕਤੀ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ।

ਇਹ ਵੀ ਦੇਖੋ : “ਪੈਸੇ ਵਾਲੇ ਤਾਂ ਕਾਨੂੰਨ ਨੂੰ ਨਿੰਬੂ ਵਾਂਗ ਨਿਚੋੜਦੇ ਨੇ, ਤੇ ਕਾਨੂੰਨ ਗਰੀਬਾਂ ਨੂੰ ਨਿਚੋੜਦਾ”

The post ਦੇਸ਼ ‘ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 24 ਘੰਟਿਆਂ ਦੌਰਾਨ ਸਾਹਮਣੇ ਆਏ 4 ਲੱਖ ਤੋਂ ਵੱਧ ਨਵੇਂ ਕੇਸ, 3915 ਮੌਤਾਂ appeared first on Daily Post Punjabi.



Previous Post Next Post

Contact Form