Relief news during corona period: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਬੇਕਾਬੂ ਹੋ ਗਈ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਵੀ ਡਰਾਉਣੀ ਹੋ ਗਈ ਹੈ, ਪਰ ਇਸਦੇ ਨਾਲ ਹੀ ਦੇਸ਼ ਵਿੱਚ ਰਿਕਵਰੀ ਦਰ ਵੀ ਵੱਧ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਰਿਕਾਰਡ 3689 ਮਰੀਜ਼ਾਂ ਦੀ ਮੌਤ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਇੱਕ ਦਿਨ ਵਿੱਚ ਦੇਸ਼ ਵਿੱਚ ਕੋਰੋਨਾ ਦੇ 3,92,488 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 1 ਕਰੋੜ 95 ਲੱਖ 57 ਹਜ਼ਾਰ 457 ਹੋ ਗਈ ਹੈ। ਉੱਥੇ ਹੀ ਇਸ ਤੋਂ ਇਲਾਵਾ 3.07,865 ਲੋਕਾਂ ਨੇ ਕੋਰੋਨਾ ਤੋਂ ਜੰਗ ਵੀ ਜਿੱਤੀ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 59 ਲੱਖ 92 ਹਜ਼ਾਰ 271 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ ਇਸ ਸਮੇਂ 33 ਲੱਖ 49 ਹਜ਼ਾਰ 644 ਸਰਗਰਮ ਕੇਸ ਹਨ । ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 2 ਲੱਖ 15 ਹਜ਼ਾਰ 542 ਹੋ ਗਈ ਹੈ । ਆਈਸੀਐਮਆਰ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 18,04,954 ਕੋਰੋਨਾ ਜਾਂਚ ਕੀਤੀ ਗਈ ਹੈ।

ਦੱਸ ਦੇਈਏ ਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਜੇਕਰ ਇੱਥੇ ਪਿਛਲੇ ਇੱਕ ਹਫਤੇ ਦੀ ਗੱਲ ਕੀਤੀ ਜਾਵੇ ਤਾਂ 25 ਅਪ੍ਰੈਲ ਨੂੰ 2767 ਲੋਕਾਂ ਦੀ ਮੌਤ ਹੋ ਗਈ ਸੀ। 26 ਅਪ੍ਰੈਲ ਨੂੰ 2812, 27 ਅਪ੍ਰੈਲ ਨੂੰ 2771, 28 ਅਪ੍ਰੈਲ ਨੂੰ 3293, 29 ਅਪ੍ਰੈਲ ਨੂੰ 3645, 30 ਅਪ੍ਰੈਲ ਨੂੰ 3498 ਮਰੀਜ਼ਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਸੀ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਕਾਰਨ 3523 ਮਰੀਜ਼ਾਂ ਦੀ ਮੌਤ ਹੋ ਗਈ ਸੀ ।
ਇਹ ਵੀ ਦੇਖੋ: Weekend lockdown ਨੇ ਹੀ ਤੋੜ ਦਿੱਤਾ ਗੰਨੇ ਪੀੜ੍ਹ ਕੇ ਰੋਹ ਕੱਢਣ ਵਾਲੇ ਇਹਨਾਂ ਲੋਕਾਂ ਦਾ ਲੱਕ
The post ਕੋਰੋਨਾ ਕਾਲ ਦੌਰਾਨ ਰਾਹਤ ਭਰੀ ਖ਼ਬਰ, ਬੀਤੇ 24 ਘੰਟਿਆਂ ‘ਚ 3,07,865 ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ appeared first on Daily Post Punjabi.