ਕੈਨੇਡਾ ‘ਚ ਪਰਿਵਾਰਕ ਲੜਾਈ ਦੀ ਭੇਂਟ ਚੜ੍ਹਿਆ ਬਰਨਾਲਾ ਦਾ 19 ਸਾਲਾਂ ਨੌਜਵਾਨ

19 year old youth from Barnala: ਕੈਨੇਡਾ: ਐਡਮਿੰਟਨ ਦੀ ਸ਼ੇਰਵੁੱਡ ਪਾਰਕ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੰਘੇ ਸ਼ੁੱਕਰਵਾਰ ਨੂੰ ਇੱਕ ਗੋਲੀਕਾਂਡ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। 

19 year old youth from Barnala
19 year old youth from Barnala

ਇਸ ਨੌਜਵਾਨ ਦੀ ਪਛਾਣ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਪਿੰਡ ਭੱਠਲਾ ਦੇ ਹਰਮਨਜੋਤ ਸਿੰਘ ਭੱਠਲ (19) ਦੇ ਰੂਪ ਵਿੱਚ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਾਮਿਆਜਾ ਇਸ ਨੌਜਵਾਨ ਨੂੰ ਭੁਗਤਨਾ ਪਿਆ ਹੈ ।

19 year old youth from Barnala
19 year old youth from Barnala

ਮਿਲੀ ਜਾਣਕਾਰੀ ਅਨੁਸਾਰ ਐਡਮਿੰਟਨ ਦੇ ਗਮਦੂਰ ਬਰਾੜ (43) ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਤੇ ਇਸੇ ਸਿਲਸਿਲੇ ਵਿੱਚ ਲੰਘੇ ਸ਼ੁੱਕਰਵਾਰ ਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਹਰਮਨਜੋਤ ਸਿੰਘ ਨੂੰ ਫੋਨ ਕਰਕੇ ਮਦਦ ਲਈ ਬੁਲਾਇਆ ਗਿਆ ਸੀ।  ਇਸ ਦੌਰਾਨ ਗਮਦੂਰ ਬਰਾੜ ਵੱਲੋ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ ।

19 year old youth from Barnala

ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਸਿੰਘ ਭੱਠਲ ਡੇਢ ਸਾਲ ਪਹਿਲਾ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀ ਤੇ ਪਰਿਵਾਰ ਵੱਲੋ ਪੁੱਤ ਨੂੰ ਇੱਕ ਬੇਹਤਰ ਜਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਗਿਆ ਸੀ । ਦੱਸ ਦੇਈਏ ਕਿ ਇਸ ਮਾਮਲੇ ਵਿੱਚ ਦੋਸ਼ੀ ਗਮਦੂਰ ਬਰਾੜ ਨੂੰ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਹੈ । 

ਇਹ ਵੀ ਦੇਖੋ: Diljit ਤੋਂ ਲੈ ਕੇ Zareen Khan ਕਿਉਂ ਹੋਈ ਨਿੱਕੇ Sardar ਦੀ ਫੈਨ ! ਸੜਕ ਤੇ ਲੋਕ ਵੀ ਰੋਕ ਕੇ ਖਿਚਵਾਉਂਦੇ ਨੇ ਫੋਟੋਆਂ

The post ਕੈਨੇਡਾ ‘ਚ ਪਰਿਵਾਰਕ ਲੜਾਈ ਦੀ ਭੇਂਟ ਚੜ੍ਹਿਆ ਬਰਨਾਲਾ ਦਾ 19 ਸਾਲਾਂ ਨੌਜਵਾਨ appeared first on Daily Post Punjabi.



source https://dailypost.in/news/international/19-year-old-youth-from-barnala/
Previous Post Next Post

Contact Form