ਕੋਰੋਨਾ ਸੰਕਟ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ 15 ਸਾਲ ਦੇ ਭੈਣ-ਭਰਾਵਾਂ ਨੇ ਕੀਤੀ ਅਨੋਖੀ ਪਹਿਲ, ਇਸ ਕੰਮ ਲਈ ਇਕੱਠੇ ਕੀਤੇ 2,80,000 ਡਾਲਰ

Coronavirus in india these 3 : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਹਰ ਪਾਸੇ ਕੋਰੋਨਾ ਕਾਰਨ ਲੋਕ ਆਪਣੀ ਜਾਨ ਗਵਾ ਰਹੇ ਹਨ। ਕੋਰੋਨਾ ਦੇ ਇਸ ਸੰਕਟ ਸਮੇ ਸਿਹਤ ਸੰਭਾਲ ਦੀਆ ਜਰੂਰੀ ਵਸਤੂਆਂ ਦੀ ਵੀ ਕਾਫੀ ਕਮੀ ਆ ਰਹੀ ਹੈ, ਕੀਤੇ ਹਸਪਤਾਲ ਵਿੱਚ ਬੈੱਡ ਨਹੀਂ ਹਨ ਤਾਂ ਕੀਤੇ ਆਕਸੀਜਨ ਇਸ ਦੇ ਬਾਅਦ ਹੁਣ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਜੋ ਇਨ੍ਹਾਂ ਜਰੂਰਤਾਂ ਨੂੰ ਪੂਰਾ ਕਾਰਨ ਦੇ ਲਈ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਕੰਮ ਕਰ ਰਹੀਆਂ ਹਨ। ਪਰ ਹੁਣ ਤਿੰਨ ਭਾਰਤੀ-ਅਮਰੀਕੀ ਭੈਣ-ਭਰਾਵਾਂ ਨੇ ਭਾਰਤ ਵਿੱਚ ਕੋਵਿਡ -19 ਦੇ ਮਰੀਜ਼ਾਂ ਲਈ ਲੋੜੀਂਦੀ ਮੈਡੀਕਲ ਆਕਸੀਜਨ ਭੇਜਣ ਦੇ ਉਦੇਸ਼ ਨਾਲ 2,80,000 ਡਾਲਰ ਤੋਂ ਵੱਧ ਇਕੱਠੇ ਕੀਤੇ ਹਨ। ਜੀਆ, ਕਰੀਨਾ ਅਤੇ ਅਰਮਾਨ ਗੁਪਤਾ ਜੋ ਗੈਰ-ਮੁਨਾਫਾ ਸੰਗਠਨ ‘ਲਿਟਲ ਮੇਂਟਰਜ਼’ ਦੇ ਸੰਸਥਾਪਕ ਹਨ ਨੇ ਆਪਣੇ ਸਕੂਲੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਨਾਲ ਇਹ ਰਕਮ ਦਿੱਲੀ ਅਤੇ ਆਸ ਪਾਸ ਦੇ ਹਸਪਤਾਲਾਂ ਵਿੱਚ ਲੋੜਵੰਦ ਮਰੀਜ਼ਾਂ ਲਈ ਜੀਵਨ ਬਚਾਉਣ ਵਾਲੇ ਉਪਕਰਣਾਂ ਆਕਸੀਜਨ ਅਤੇ ਵੈਂਟੀਲੇਟਰਾਂ ਦਾ ਪ੍ਰਬੰਧਨ ਕਰਨ ਲਈ ਇਕੱਠੀ ਕੀਤੀ ਹੈ।

Coronavirus in india these 3
Coronavirus in india these 3

ਇਨ੍ਹਾਂ ਬੱਚਿਆਂ ਦੀ ਉਮਰ 15 ਸਾਲ ਹੈ। ਤਿੰਨਾਂ ਬੱਚਿਆਂ ਨੇ ਕਿਹਾ, “ਸਾਡੀ ਇੱਕੋ ਬੇਨਤੀ ਹੈ ਕਿ ਜਦੋਂ ਇਨ੍ਹਾਂ ਉਪਕਰਣਾਂ ਦੀ ਲੋੜ ਨਾ ਹੋਵੇ ਤਾਂ ਇਹ ਉਪਕਰਣ ਵਾਪਿਸ ਕਰ ਦਿੱਤੇ ਜਾਣ ਤਾਂ ਜੋ ਕੋਈ ਹੋਰ ਮਰੀਜ਼ ਇਨ੍ਹਾਂ ਦੀ ਵਰਤੋਂ ਕਰ ਸਕੇ।” ਉਨ੍ਹਾਂ ਨੇ ਕਿਹਾ, “ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇੱਥੇ ਇਨ੍ਹਾਂ ਯੰਤਰਾਂ ਦੀ ਘਾਟ ਹੈ ਅਤੇ ਪ੍ਰਭਾਵਿਤ ਆਬਾਦੀ ਬਹੁਤ ਜ਼ਿਆਦਾ ਹੈ।” ਭੈਣ-ਭਰਾਵਾਂ ਨੇ ਕਿਹਾ ਕਿ ਉਹ ਲੋੜਵੰਦ ਲੋਕਾਂ ਦਾ ਡਾਟਾ ਤਿਆਰ ਕਰਨਗੇ, ਤਾਂ ਜੋ ਸਪਲਾਈ ਸਹੀ ਢੰਗ ਨਾਲ ਮੁਹੱਈਆ ਕਰਵਾਈ ਜਾ ਸਕੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਹਰ ਕਿਸੇ ਦੀ ਮਦਦ ਲੋੜ ਪਵੇਗੀ।

ਇਹ ਵੀ ਦੇਖੋ : Big Breaking : ਪੰਜਾਬ ‘ਚ lockdown ਤੇ ਆ ਗਿਆ ਫੈਸਲਾ, ਸਖਤੀ ਹੋਰ ਵਧੇਗੀ !

The post ਕੋਰੋਨਾ ਸੰਕਟ ਨਾਲ ਜੂਝ ਰਹੇ ਭਾਰਤ ਦੀ ਮਦਦ ਲਈ 15 ਸਾਲ ਦੇ ਭੈਣ-ਭਰਾਵਾਂ ਨੇ ਕੀਤੀ ਅਨੋਖੀ ਪਹਿਲ, ਇਸ ਕੰਮ ਲਈ ਇਕੱਠੇ ਕੀਤੇ 2,80,000 ਡਾਲਰ appeared first on Daily Post Punjabi.



source https://dailypost.in/news/international/coronavirus-in-india-these-3/
Previous Post Next Post

Contact Form