ਕੋਰੋਨਾ ਪਾਜ਼ੀਟਿਵ ਹੋਇਆ ਲਾੜਾ ਤਾਂ PPE ਕਿੱਟ ਪਾ ਕੇ ਹਸਪਤਾਲ ‘ਚ ਵਿਆਹ ਰਚਾਉਣ ਪਹੁੰਚੀ ਲਾੜੀ

Kerala couple ties knot: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿੱਚ ਭਾਵੇਂ ਕਈ ਲੋਕਾਂ ਦਾ ਜੀਵਨ ਰੁਕ ਜਿਹਾ ਗਿਆ ਹੈ, ਪਰ ਕੇਰਲਾ ਦੇ ਅਲਪੁੱਝਾ ਵਿੱਚ ਲਾੜੀ ਅਭਿਰਾਮੀ ਨੂੰ ਕੋਵਿਡ-19 ਵੀ ਪਵਿੱਤਰ ਮੁਹੂਰਤ ’ਤੇ ਵਿਆਹ ਕਰਨ ਤੋਂ ਨਹੀਂ ਰੋਕ ਸਕਿਆ। ਉਸ ਨੇ ਆਪਣੇ ਕੋਰੋਨਾ ਪਾਜ਼ੀਟਿਵ ਲਾੜੇ ਨਾਲ ਰਵਾਇਤੀ ਪਹਿਰਾਵੇ ਦੀ ਬਜਾਏ PPE ਕਿਟ ਪਾ ਕੇ ਹਸਪਤਾਲ ਵਿੱਚ ਵਿਆਹ ਕੀਤਾ । ਵਿਆਹ ਲਈ ਹਸਪਤਾਲ ਦੇ ਕੋਵਿਡ ਵਾਰਡ ਨੂੰ ਮੈਰਿਜ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ।

Kerala couple ties knot
Kerala couple ties knot

ਦਰਅਸਲ, ਲਾੜੇ ਸਰਤਮੋਨ ਐੱਸ. ਨੇ ਆਪਣੀ ਮਾਂ ਅਤੇ ਲਾੜੀ ਦੇ ਇੱਕ ਨੇੜਲੇ ਸਬੰਧੀ ਦੀ ਮੌਜੂਦਗੀ ਵਿੱਚ ਵਾਰਡ ਦੇ ਇੱਕ ਵਿਸ਼ੇਸ਼ ਕਮਰੇ ਵਿੱਚ ਅਭਿਰਾਮੀ ਨੂੰ ਮੰਗਲਸੂਤਰ ਅਤੇ ਤੁਲਸੀ ਦੀ ਮਾਲਾ ਪਹਿਨਾਈ । ਸਰਤਮੋਨ ਦੀ ਮਾਂ ਵੀ ਕੋਰੋਨਾ ਪੀੜਤ ਹੈ । ਅਹੁਦੇਦਾਰਾਂ ਦੀ ਇਜਾਜ਼ਤ ਨਾਲ ਇਹ ਵਿਆਹ ਸੰਪੰਨ ਹੋਇਆ ।

Kerala couple ties knot

ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਖਾੜੀ ਦੇਸ਼ ਵਿੱਚ ਕੰਮ ਕਰਨ ਵਾਲੇ ਸਰਤਮੋਨ ਨੇ ਵਿਵਾਹ ਲਈ ਇੱਥੇ ਆਉਣ ਤੋਂ ਬਾਅਦ ਖੁਦ ਨੂੰ ਆਈਸੋਲੇਸ਼ਨ ਵਿੱਚ ਰੱਖ ਲਿਆ ਸੀ ਅਤੇ ਸ਼ੁਰੂਆਤੀ 10 ਦਿਨਾਂ ਵਿੱਚ ਉਸ ਵਿੱਚ ਵਾਇਰਸ ਦੇ ਲੱਛਣ ਨਹੀਂ ਸਨ, ਪਰ ਸਰਤਮੋਨ ਅਤੇ ਉਸ ਦੀ ਮਾਂ ਨੂੰ ਬੁੱਧਵਾਰ ਸ਼ਾਮ ਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ। ਇਸ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਦੋਵੇਂ ਸੰਕ੍ਰਮਿਤ ਪਾਏ ਗਏ।

ਇਹ ਵੀ ਦੇਖੋ: ਨਹਿਰ ਦੀ ਰੇਲਿੰਗ ‘ਤੇ ਲਟਕੀ ਕਾਰ ‘ਚ ਫਸੀਆਂ 5 ਜਾਨਾਂ, ਹਾਦਸਾ ਇੰਨਾਂ ਭਿਆਨਕ ਦੇਖਣ ਵਾਲਿਆਂ ਦੇ ਸੁੱਕ ਗਏ ਸਾਹ

The post ਕੋਰੋਨਾ ਪਾਜ਼ੀਟਿਵ ਹੋਇਆ ਲਾੜਾ ਤਾਂ PPE ਕਿੱਟ ਪਾ ਕੇ ਹਸਪਤਾਲ ‘ਚ ਵਿਆਹ ਰਚਾਉਣ ਪਹੁੰਚੀ ਲਾੜੀ appeared first on Daily Post Punjabi.



source https://dailypost.in/news/national/kerala-couple-ties-knot/
Previous Post Next Post

Contact Form