18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ, CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ

delhi cm arvind kejriwal big decision: ਰਾਜਧਾਨੀ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੌਰਾਨ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ।ਦਰਅਸਲ ਕੇਜਰੀਵਾਲ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਮੁਫਤ ਟੀਕਾਕਰਨ ਕਰਨ ਦਾ ਫੈਸਲਾ ਲਿਆ ਹੈ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ 1.34 ਕਰੋੜ ਵੈਕਸੀਨ ਦੀ ਖ੍ਰੀਦ ਲਈ ਮਨਜ਼ੂਰੀ ਦੇ ਦਿੱਤੀ ਹੈ।ਅਸੀਂ ਇਹ ਸੁਨਿਸ਼ਚਿਤ ਕਰਨ ਦਾ ਯਤਨ ਕਰਾਂਗੇ ਕਿ ਇਸ ਵੈਕਸੀਨ ਨੂੰ ਜਲਦ ਤੋਂ ਜਲਦ ਖ੍ਰੀਦਿਆਂ ਜਾਵੇ ਅਤੇ ਲੋਕਾਂ ਤੱਕ ਮੁਫਤ ‘ਚ ਵੈਕਸੀਨ ਪਹੁੰਚਾਈ ਜਾਵੇ।

delhi cm arvind kejriwal big decision
delhi cm arvind kejriwal big decision

ਸਿਹਤ ਮੰਤਰਾਲੇ ਦੇ ਐਤਵਾਰ ਦੇ ਅੰਕੜਿਆਂ ਅਨੁਸਾਰ, ਦਿੱਲੀ ‘ਚ ਐਕਟਿਵ ਕੇਸਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਰਹੀ ਹੈ।ਰਾਸ਼ਟਰੀ ਰਾਜਧਾਨੀ ‘ਚ ਅਜੇ 93,080 ਐਕਟਿਵ ਕੋਰੋਨਾ ਦੇ ਮਰੀਜ਼ ਹਨ।ਜਾਣਕਾਰੀ ਮੁਤਾਬਕ ਬੀਤੇ 24 ਘੰਟਿਆਂ ‘ਚ ਕੋਰੋਨਾ ਤੋਂ 22,695 ਮਰੀਜ਼ ਠੀਕ ਹੋਏ ਹਨ।ਦਿੱਲੀ ‘ਚ ਬੀਤੇ ਦਿਨ 74,702 ਕੋਰੋਨਾ ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ 35,455 ਲੋਕਾਂ ਨੂੰ ਕੋਵਿਡ -19 ਵੈਕਸੀਨ ਲਗਾਈ ਗਈ।

BIG NEWS- DEEP SIDHU ਨੂੰ ਮਿਲੀ ਜ਼ਮਾਨਤ, ਜਲਦ ਜੇਲ੍ਹ ਤੋਂ ਬਾਹਰ ਆਉਣਗੇ ਦੀਪ ਸਿੱਧੂ ?

The post 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਲੱਗੇਗੀ ਵੈਕਸੀਨ, CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ appeared first on Daily Post Punjabi.



Previous Post Next Post

Contact Form