PM ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ‘ਤੇ ਚਰਚਾ’

PM Modi to interact with students: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਸ਼ਾਮ ਨੂੰ 7 ਵਜੇ ‘ਪ੍ਰੀਖਿਆ ‘ਤੇ ਚਰਚਾ’ ਪ੍ਰੋਗਰਾਮ ਦੇ ਤਹਿਤ ਵੀਡੀਓ ਕਾਨਫਰੰਸ ਰਾਹੀਂ ਦੁਨੀਆ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ ।  ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ, ‘ਇੱਕ ਨਵਾਂ ਫਾਰਮੈਟ, ਵਿਸ਼ਾ ਵਸਤੂਆਂ ‘ਤੇ ਬਹੁਤ ਸਾਰੇ ਦਿਲਚਸਪ ਪ੍ਰਸ਼ਨ ਅਤੇ ਸਾਡੇ ਬਹਾਦਰ ਯੋਧਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਯਾਦਗਾਰੀ ਵਿਚਾਰ-ਵਟਾਂਦਰੇ । 7 ਅਪ੍ਰੈਲ ਨੂੰ ਸ਼ਾਮ ਨੂੰ ਸੱਤ ਵਜੇ ਦੇਖੋ ‘ਪ੍ਰੀਖਿਆ’ ਤੇ ਚਰਚਾ’ ।

ਪ੍ਰਧਾਨ ਮੰਤਰੀ ਨੇ ਇਸਦੇ ਨਾਲ ਹੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ, ‘ਅਸੀਂ ਪਿਛਲੇ ਇੱਕ ਸਾਲ ਤੋਂ ਕੋਰੋਨਾ ਦੇ ਪਰਛਾਵੇਂ ਵਿੱਚ ਜਿਓ ਰਹੇ ਹਾਂ ਅਤੇ ਇਸ ਕਾਰਨ ਮੈਨੂੰ ਵਿਅਕਤੀਗਤ ਤੌਰ ‘ਤੇ ਤੁਹਾਨੂੰ ਮਿਲਣ ਦਾ ਮੋਹ ਛੱਡਣਾ ਹੋਵੇਗਾ ਅਤੇ ਨਵੇਂ ਫਾਰਮੈਟ ਵਿੱਚ ‘ਪ੍ਰੀਖਿਆ ‘ਤੇ ਚਰਚਾ’ ਦੇ ਪਹਿਲੇ ਡਿਜੀਟਲ ਐਡੀਸ਼ਨ ਵਿੱਚ ਤੁਹਾਡੇ ਨਾਲ ਰਹਾਂਗਾ।’ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਮਤਿਹਾਨ ਨੂੰ ਇੱਕ ਅਵਸਰ ਦੇ ਰੂਪ ਵਿੱਚ ਵੇਖਣ, ਨਾ ਕਿ ਉਨ੍ਹਾਂ ਦੇ ਜੀਵਨ ਦੇ ਸੁਪਨਿਆਂ ਦੇ ਅੰਤ ਦੇ ਤੌਰ ‘ਤੇ।

PM Modi to interact with students
PM Modi to interact with students

ਵੀਡੀਓ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਬੱਚਿਆਂ ਦੇ ਨਾਲ ਦੋਸਤ ਦੇ ਤੌਰ ‘ਤੇ ਗੱਲਬਾਤ ਕਰਨਗੇ ਅਤੇ ਇਸ ਦੇ ਨਾਲ ਹੀ ਡਿਜੀਟਲ ਪ੍ਰੋਗਰਾਮ ਵਿੱਚ ਅਧਿਆਪਕਾਂ ਅਤੇ ਮਾਪਿਆਂ ਨਾਲ ਵੀ ਗੱਲਬਾਤ ਕਰਨਗੇ । ਪ੍ਰਧਾਨ ਮੰਤਰੀ ਇਸ ਬਾਰੇ ਵੀ ਵਿਚਾਰ-ਵਟਾਂਦਰੇ ਕਰਦੇ ਹਨ ਕਿ ਲੋਕ ਜਾਂ ਮਾਪੇ ਕੀ ਕਹਿਣਗੇ, ਇਸਦਾ ਦਬਾਅ ਵੀ ਕਈ ਵਾਰ ਬੋਝ ਬਣ ਜਾਂਦਾ ਹੈ। ਵੀਡੀਓ ਵਿੱਚ ਉਹ ਇਹ ਵੀ ਕਹਿ ਰਹੇ ਹਨ ਕਿ ਇਹ ‘ਪ੍ਰੀਖਿਆ ‘ਤੇ ਚਰਚਾ’ ਹੈ, ਪਰ ਇੱਥੇ ਚਰਚਾ ਸਿਰਫ ‘ਪ੍ਰੀਖਿਆ’ ਤੱਕ ਸੀਮਿਤ ਨਹੀਂ ਹੋਵੇਗੀ।

PM Modi to interact with students

ਇਸ ਪ੍ਰੋਗਰਾਮ ਨੂੰ ਆਪਣੇ ਦਿਲ ਦੇ ਨੇੜੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਰਾਹੀਂ ਉਹ ਇਹ ਜਾਣਨ ਦੇ ਯੋਗ ਹਨ ਕਿ ਨੌਜਵਾਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਉਹ ਪਰਿਵਾਰਕ ਮੈਂਬਰ ਵਜੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਸਬੰਧੀ ਦਬਾਅ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਇਸ ਵਾਰ ਡਿਜੀਟਲ ਮਾਧਿਅਮ ਰਾਹੀਂ ਕੀਤਾ ਜਾ ਰਿਹਾ ਹੈ। ਇਸ ਦੀ ਘੋਸ਼ਣਾ ਫਰਵਰੀ ਦੇ ਮਹੀਨੇ ਵਿੱਚ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਸੀ।

ਇਹ ਵੀ ਦੇਖੋ: ਪੰਜਾਬ ਸਰਕਾਰ ਦਾ ਜਨਤਾ ਨੂੰ ਇਕ ਹੋਰ ਝਟਕਾ, ਪ੍ਰਾਪਰਟੀ ਟੈਕਸ ‘ਚ ਕੀਤਾ ਵਾਧਾ, ਤੁਹਾਡੇ ‘ਤੇ ਵੀ ਪਏਗੀ ਵੱਡੀ ਮਾਰ

The post PM ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਵਿਦਿਆਰਥੀਆਂ ਨਾਲ ਕਰਨਗੇ ‘ਪ੍ਰੀਖਿਆ ‘ਤੇ ਚਰਚਾ’ appeared first on Daily Post Punjabi.



Previous Post Next Post

Contact Form