pm modi meet cms today high level team: ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ।ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫਤਾਰ ਬੇਕਾਬੂ ਹੋ ਗਈ ਹੈ ਅਤੇ ਨਵੀਂ ਲਹਿਰ ਸਭ ਤੋਂ ਵੱਡੀ ਚੁਣੌਤੀ ਬਣਕੇ ਸਾਹਮਣੇ ਆਈ ਹੈ।ਦੇਸ਼ ‘ਚ ਪਹਿਲੀ ਵਾਰ 24 ਘੰਟਿਆਂ ਦੇ ਅੰਦਰ ਇੱਕ ਲੱਖ ਤੋਂ ਵੱਧ ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ।ਬੈਠਕ ਅੱਜ ਸ਼ਾਮ 6:30 ਵਜੇ ਹੋਵੇਗੀ।ਪੀਐੱਮ ਮੋਦੀ ਕੋਰੋਨਾ ਦੀ ਮੌਜੂਦਾ ਸਥਿਤੀ ‘ਤੇ ਸਾਰੇ ਸੂਬਿਆਂ ਦੇ ਸੀਐੱਮ ਅਤੇ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫ੍ਰੰਸਿੰਗ ਰਾਹੀਂ ਚਰਚਾ ਕਰਨਗੇ।ਦੋ ਦਿਨ ਪਹਿਲਾਂ ਹੀ ਪੀਐੱਮ ਮੋਦੀ ਨੇ ਕੋਰੋਨਾ ਰਿਵਿਊ ਮੀਟਿੰਗ ਕੀਤੀ ਸੀ,

ਜਿਸ ‘ਚ ਪੀਐੱਮ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਕੋਰੋਨਾ ਰੋਕਣ ਲਈ ਸਖਤ ਕਦਮ ਉਠਾਏ ਜਾਣ।ਇਸ ਤੋਂ ਇਲਾਵਾ ਪੀਐੱਮ ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਵੈਕਸੀਨੇਸ਼ਨ ‘ਤੇ ਵੀ ਚਰਚਾ ਕਰਨਗੇ।ਹਾਲ ਹੀ ‘ਚ ਸ਼ੁੱਕਰਵਾਰ ਨੂੰ ਕੈਬਿਨੇਟ ਸਕੱਤਰ, ਰਾਜੀਵ ਗੌਬਾ ਦੇ ਨਾਲ ਹੋਈ ਬੈਠਕ ‘ਚ, 11 ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨਾਂ੍ਹ ਦੇ ਦਿਨੋਂ ਦਿਨ ਵੱਧਦੇ ਮਾਮਲਿਆਂ ਅਤੇ ਰੋਜ਼ਾਨਾ ਹੋ ਰਹੀਆਂ ਮੌਤਾਂ ਦੇ ਕਾਰਨ ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ, ਛੱਤੀਸਗੜ, ਚੰਡੀਗੜ, ਗੁਜਰਾਤ, ਮੱਧ-ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਹਰਿਆਣਾ ਨੂੰ ਗੰਭੀਰ ਚਿੰਤਾ ਵਾਲੇ ਸੂਬਿਆਂ ਦੇ ਰੂਪ ‘ਚ ਵਰਗੀਕ੍ਰਿਤ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਤੋਂ ਭਾਰਤ ਵਿੱਚ ਹਰ ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਖ਼ਾਸਕਰ ਕੁਝ ਰਾਜਾਂ ਵਿੱਚ ਜਿੱਥੇ ਹਰ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ. ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮਾਮਲਿਆਂ ਵਿਚੋਂ 81% ਅਤੇ 24 ਘੰਟਿਆਂ ਵਿਚ ਕੋਰੋਨਾ ਤੋਂ ਹੋਈਆਂ ਮੌਤਾਂ ਦਾ 84% ਅੱਠ ਰਾਜਾਂ ਵਿਚ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ 12 ਰਾਜ ਅਜਿਹੇ ਹਨ ਜਿਥੇ ਕੋਰੋਨਾ ਦੇ ਕੇਸ ਵੱਧ ਰਹੇ ਹਨ ਅਤੇ ਲਾਗ ਕਾਰਨ ਲੋਕ ਮਾਰੇ ਜਾ ਰਹੇ ਹਨ। ਇਹ ਰਾਜ ਮਹਾਰਾਸ਼ਟਰ, ਪੰਜਾਬ, ਛੱਤੀਸਗੜ, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ, ਤਾਮਿਲਨਾਡੂ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਕੇਰਲ ਹਨ।
ਸਕੂਲ ਖੋਲ੍ਹਣ ‘ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਪ੍ਰਾਈਵੇਟ ਸਕੂਲ ਵਾਲਿਆਂ ਨੂੰ ਦਿੱਤੀ ਵਾਰਨਿੰਗ
The post PM ਮੋਦੀ ਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅੱਜ ਹੋਵੇਗੀ ਬੈਠਕ, ਵੈਕਸੀਨੇਸ਼ਨ ‘ਤੇ ਵੀ ਹੋਵੇਗੀ ਚਰਚਾ appeared first on Daily Post Punjabi.