CM ਮਮਤਾ ਬੈਨਰਜੀ ਨੂੰ ਚੋਣ ਕਮਿਸ਼ਨ ਨੇ ਫਿਰ ਭੇਜਿਆ ਨੋਟਿਸ, ਪੜ੍ਹੋ ਕੀ ਹੈ ਪੂਰਾ ਮਾਮਲਾ

Mamata banerjee election commission : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਵਿੱਚ ਬਿਆਨਬਾਜ਼ੀ ਦਾ ਦੌਰ ਨਿਰੰਤਰ ਜਾਰੀ ਹੈ। ਇਸ ਸਭ ਦੇ ਵਿਚਕਾਰ ਚੋਣ ਕਮਿਸ਼ਨ ਨੇ ਫਿਰ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਕੇਂਦਰੀ ਬਲਾਂ ਦੇ ਖਿਲਾਫ ਭਾਸ਼ਣ ਦੇਣ ਲਈ ਇੱਕ ਨੋਟਿਸ ਭੇਜਿਆ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਸ਼ਨੀਵਾਰ ਸਵੇਰੇ 11 ਵਜੇ ਤੱਕ ਆਪਣੇ ਭਾਸ਼ਣ ‘ਤੇ ਜਵਾਬ ਦਾਇਰ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਨੇ ਚੋਣ ਜ਼ਾਬਤੇ ਦੀਆਂ ਕਈ ਧਾਰਾਵਾਂ ਦੇ ਨਾਲ-ਨਾਲ ਕਾਨੂੰਨ ਦੀ ਵੀ ਉਲੰਘਣਾ ਕੀਤੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਵੋਟਰਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਸੀ ਕਿ ਕੇਂਦਰੀ ਨੀਮ ਫੌਜੀ ਬਲਾਂ ਦੇ ਸਿਪਾਹੀ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਪਿੰਡਾਂ ਵਿੱਚ ਪਹੁੰਚ ਸਕਦੇ ਹਨ।

Mamata banerjee election commission
Mamata banerjee election commission

ਚੋਣ ਕਮਿਸ਼ਨ ਤੋਂ ਨੋਟਿਸ ਮਿਲਣ ਤੋਂ ਬਾਅਦ ਬੈਨਰਜੀ ਨੇ ਕੱਲ ਕਿਹਾ ਸੀ ਕਿ ਉਹ ਫਿਰਕੂ ਆਧਾਰਾਂ ‘ਤੇ ਵੋਟਰਾਂ ਨੂੰ ਵੰਡਣ ਦੀ ਕਿਸੇ ਵੀ ਕੋਸ਼ਿਸ਼ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ਅਤੇ ਚੋਣ ਕਮਿਸ਼ਨ ਚਾਹੇ ਤਾਂ ਉਨ੍ਹਾਂ ਨੂੰ 10 ਕਾਰਨ ਦੱਸੋ ਨੋਟਿਸ ਭੇਜੇ ਦੇਵੇ, ਪਰ ਇਸ ਨਾਲ ਉਹ ਆਪਣਾ ਰੁੱਖ ਨਹੀਂ ਬਦਲਣਗੇ। ਦੱਸ ਦੇਈਏ ਕਿ ਵੀਰਵਾਰ ਨੂੰ ਹੁਗਲੀ ਜ਼ਿਲੇ ਦੇ ਬਾਲਾਗੜ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਦੋਸ਼ ਲਾਇਆ ਕਿ ਕੇਂਦਰੀ ਬਲ ‘ਅਮਿਤ ਸ਼ਾਹ ਦੁਆਰਾ ਚਲਾਏ ਜਾਂਦੇ ਕੇਂਦਰੀ ਗ੍ਰਹਿ ਮੰਤਰਾਲੇ’ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, “ਮੈ ਕੇਂਦਰੀ ਨੀਮ ਫੌਜੀ ਬਲਾਂ ਦਾ ਸਤਿਕਾਰ ਕਰਦੀ ਹਾਂ, ਪਰ ਉਹ ਦਿੱਲੀ ਦੀਆਂ ਹਦਾਇਤਾਂ ‘ਤੇ ਕੰਮ ਕਰ ਰਹੇ ਹਨ। ਉਹ ਵੋਟ ਪਾਉਣ ਵਾਲੇ ਦਿਨ ਤੋਂ ਪਹਿਲਾਂ ਪਿੰਡ ਵਾਸੀਆਂ ‘ਤੇ ਅੱਤਿਆਚਾਰ ਕਰਦੇ ਹਨ। ਕੁੱਝ ਤਾਂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹ ਲੋਕਾਂ ਨੂੰ ਭਾਜਪਾ ਨੂੰ ਵੋਟ ਦੇਣ ਲਈ ਕਹਿ ਰਹੇ ਹਨ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।”

ਇਹ ਵੀ ਦੇਖੋ : Deep Sidhu ਨੇ ਦੋਸਤਾਂ ਦੇ ਹੱਥ ਭੇਜਿਆ ਸੰਦੇਸ਼, ਦੱਸਿਆ, ਜੇਲ ਅੰਦਰ ਕੀ-ਕੀ ਵਾਪਰਿਆ? ਕਿਸ ਗੱਲ ਦੀ ਹੋ ਰਹੀ ਤਕਲੀਫ?

The post CM ਮਮਤਾ ਬੈਨਰਜੀ ਨੂੰ ਚੋਣ ਕਮਿਸ਼ਨ ਨੇ ਫਿਰ ਭੇਜਿਆ ਨੋਟਿਸ, ਪੜ੍ਹੋ ਕੀ ਹੈ ਪੂਰਾ ਮਾਮਲਾ appeared first on Daily Post Punjabi.



Previous Post Next Post

Contact Form