BSF personnel recovered : ਅਜਨਾਲ਼ਾ ਵਿਖੇ ਬੀ. ਐੱਸ. ਐੱਫ. ਜਵਾਨਾਂ ਦੇ ਹੱਥ ਵੱਡੀ ਸਫਲਤਾ ਲੱਗੀ ਜਦੋਂ ਠਾਣਾ ਰਮਦਾਸ ਅਧੀਨ ਆਓਂਦੀ ਬੀ.ਓ.ਪੀ ਛੰਨਾ ਤੋਂ ਬੀਐਸਐਫ 73 ਬਟਾਲੀਅਨ ਦੇ ਜਵਾਨਾਂ ਨੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਅੱਜ ਸਵੇਰੇ ਕਰੀਬ 8 ਵਜੇ ਰਾਵੀ ਦਰਿਆ ‘ਚ ਇਕ ਬੋਤਲ ਤੈਰਦੀ ਹੋਈ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਆਓਂਦੀ ਦਿਖਾਈ ਦਿੱਤੀ ਜਿਸ ਨੂੰ ਕਬਜੇ ਵਿਚ ਲਿਆ ਤਾਂ ਉਸ ਵਿੱਚ ਕਰੀਬ ਅੱਧਾ ਕਿਲੋ ਹੈਰੋਇਨ ਭਰੀ ਹੋਈ ਸੀ।
ਫਿਲਹਾਲ ਬੀਐਸਐਫ ਅਧਿਕਾਰਿਆਂ ਅਤੇ ਏਜੰਸੀਆਂ ਵਲੋਂ ਜਾਂਚ ਜਾਰੀ ਹੈ। ਪਿਛਲੇ ਕਾਫੀ ਸਮੇਂ ਤੋਂ ਸਰਹੱਦ ਪਾਰੋਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤਹਿਤ BSF ਜਵਾਨਾਂ ਵੱਲੋਂ ਲਗਾਤਾਰ ਸਰਚ ਮੁਹਿੰਮ ਚਲਾਈ ਜਾ ਰਹੀ ਹੈ ਤੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਉਨ੍ਹਾਂ ਦੀਆਂ ਨਾਪਾਕ ਹਰਕਤਾਂ ਨੂੰ ਠੱਲ੍ਹ ਪਾਈ ਜਾ ਰਹੀ ਹੈ।
The post BSF ਜਵਾਨਾਂ ਨੇ ਰਾਵੀ ਦਰਿਆ ਤੋਂ ਬੋਤਲ ‘ਚੋਂ ਕਰੀਬ ਅੱਧਾ ਕਿਲੋ ਹੈਰੋਇਨ ਕੀਤੀ ਬਰਾਮਦ appeared first on Daily Post Punjabi.
source https://dailypost.in/latest-punjabi-news/bsf-personnel-recovered/