ਜਿਨ੍ਹਾਂ ਦੀ ਕਾਮਯਾਬੀ ਨਹੀਂ ਰੋਕੀ ਜਾ ਸਕਦੀ, ਉਨਾਂ੍ਹ ਦੀ ਬਦਨਾਮੀ ਸ਼ੁਰੂ ਕੀਤੀ ਜਾਂਦੀ ਹੈ- ਨਵਜੋਤ ਸਿੰਘ ਸਿੱਧੂ

navjot singh sidhu: ਪਿਛਲੇ ਕਾਫੀ ਸਮੇਂ ਤੋਂ ਸਿਆਸਤ ਤੋਂ ਦੂਰ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਹੁਣ ਫਿਰ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਐਕਟਿਵ ਹੋਏ ਹਨ।ਜ਼ਿਕਰਯੋਗ ਹੈ ਕਿ ਪਿਛਲ਼ੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ ‘ਤੇ ਨਵਜੋਤ ਸਿੰਘ ਸਿੱਧੂ ਨੂੰ ਲੰਚ ਵਾਸਤੇ ਸੱਦਾ ਦਿੱਤਾ ਸੀ,ਜਿਸ ‘ਤੇ ਕਿਆਸ ਲਗਾਏ ਜਾ ਰਹੇ ਸਨ ਕਿ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਫਿਰ ਤੋਂ ਪਾਰਟੀ ‘ਚ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇਗੀ।

navjot singh sidhu

ਪਰ ਇਹ ਕਿਆਸਰਾਈਆਂ ਉਦੋਂ ਦੂਰ ਹੋ ਗਈਆਂ ਸਨ ਜਦੋਂ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਨਾਲ ਇਹ ਮੀਟਿੰਗ 15 ਮਿੰਟਾਂ ‘ਚ ਖਤਮ ਹੋ ਗਈ ਅਤੇ ਬੇਸਿੱਟਾ ਰਹੀ ਸੀ।ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਟਵਿੱਟਰ ਅਕਾਉਂਟ ‘ਤੇ ਅਕਸਰ ਟਵੀਟ ਕਰਦੇ ਰਹਿੰਦੇ ਹਨ।ਹਾਲ ‘ਚ ਹੀ ਉਨਾਂ੍ਹ ਨੇ ਇੱਕ ਟਵੀਟ ਕੀਤਾ ਹੈ ਜਿਸ ‘ਚ ਉਨਾਂ੍ਹ ਨੇ ਲਿਖਿਆ ਹੈ, ” ਜਿਨ੍ਹਾਂ ਦੀ ਕਾਮਯਾਬੀ ਨੂੰ ਰੋਕਿਆ ਨਹੀਂ ਜਾ ਸਕਦਾ, ਉਨਾਂ੍ਹ ਦੀ ਬਦਨਾਮੀ ਕੀਤੀ ਜਾਂਦੀ ਹੈ।’ ਇੱਥੇ ਸਵਾਲ ਇਹ ਉਠਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਇਸ ਟਵੀਟ ਜ਼ਰੀਏ ਪੰਜਾਬ ਸਰਕਾਰ ‘ਤੇ ਮੁੱਖ ਮੰਤਰੀ ਕੈਪਟਨ ‘ਤੇ ਨਿਸ਼ਾਨਾ ਸਾਧ ਰਹੇ ਹਨ।

ਬਾਹਲਾ ਕੱਬਾ ਹੈ ਇਹ ਪੁਲਿਸ ਵਾਲਾ, ਦੇਖੋ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨਾਲ ਕੀ ਕੀਤਾ

The post ਜਿਨ੍ਹਾਂ ਦੀ ਕਾਮਯਾਬੀ ਨਹੀਂ ਰੋਕੀ ਜਾ ਸਕਦੀ, ਉਨਾਂ੍ਹ ਦੀ ਬਦਨਾਮੀ ਸ਼ੁਰੂ ਕੀਤੀ ਜਾਂਦੀ ਹੈ- ਨਵਜੋਤ ਸਿੰਘ ਸਿੱਧੂ appeared first on Daily Post Punjabi.



Previous Post Next Post

Contact Form