BJP ਉਮੀਦਵਾਰ ਦੀ ਗੱਡੀ ‘ਚੋਂ ਮਿਲੀ EVM ਦੇਖੋ ਵੀਡੀਓ, ਪ੍ਰਿਯੰਕਾ ਗਾਂਧੀ ਨੇ ਭਾਜਪਾ ਅਤੇ ਚੋਣ ਕਮਿਸ਼ਨ ‘ਤੇ ਚੁੱਕੇ ਸਵਾਲ, ਕਿਹਾ – ‘ਹਰ ਵਾਰ ਕਾਰ ਭਾਜਪਾ ਦੇ…’

Assam evms found in patharkandi : ਚੋਣ ਕਮਿਸ਼ਨ ਨੇ ਅਸਾਮ ਦੇ ਕਰੀਮਗੰਜ ਵਿੱਚ ਲਾਵਾਰਿਸ ਕਾਰ ਵਿੱਚੋਂ ਈ.ਵੀ.ਐੱਮ. ਮਿਲਣ ਦੇ ਮੁੱਦੇ ‘ਤੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਇੱਕ ਵਿਸਥਾਰਤ ਰਿਪੋਰਟ ਤਲਬ ਕੀਤੀ ਹੈ। ਕਾਰ ਵਿੱਚੋ ਈ.ਵੀ.ਐੱਮ ਮਿਲਣ ਤੋਂ ਬਾਅਦ ਖੇਤਰ ਵਿੱਚ ਰਾਜਨੀਤਿਕ ਤਣਾਅ ਵਧਿਆ ਹੋਇਆ ਹੈ। ਈਵੀਐਮ ਕਰੀਮਗੰਜ ਜ਼ਿਲ੍ਹੇ ਦੇ ਕਨਿਸੈਲ ਕਸਬੇ ਵਿੱਚ ਇੱਕ ਬੋਲੇਰੋ ਗੱਡੀ ਵਿੱਚ ਪਈ ਮਿਲੀ ਹੈ। ਉਸ ਵੇਲੇ ਕਾਰ ਵਿੱਚ ਕੋਈ ਨਹੀਂ ਸੀ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੋਲੇਰੋ ਕਾਰ ਪਾਥਰਕੰਢੀ ਹਲਕੇ ਦੇ ਭਾਜਪਾ ਉਮੀਦਵਾਰ ਕ੍ਰਿਸ਼ਨੇਂਦੁ ਪਾਲ ਦੀ ਹੈ। ਜਦੋਂ ਜ਼ਿਲ੍ਹਾ ਚੋਣ ਅਧਿਕਾਰੀ ਜਨਤਾ ਦੀ ਸ਼ਿਕਾਇਤ ’ਤੇ ਗੱਡੀ ਕੋਲ ਪਹੁੰਚੇ ਤਾਂ ਉੱਥੇ ਕੋਈ ਪੋਲਿੰਗ ਅਧਿਕਾਰੀ ਨਹੀਂ ਸੀ, ਨਾ ਹੀ ਚੋਣ ਕਮਿਸ਼ਨ ਦਾ ਕੋਈ ਕਰਮਚਾਰੀ ਕਾਰ ਵਿੱਚ ਜਾਂ ਆਸ ਪਾਸ ਸੀ। ਨਾ ਹੀ ਕੋਈ ਦਾਅਵੇਦਾਰ ਆਇਆ।

Assam evms found in patharkandi
Assam evms found in patharkandi

ਇਸ ਤੋਂ ਬਾਅਦ, ਕਮਿਸ਼ਨ ਨੇ ਤੁਰੰਤ ਅਸਾਮ ਦੇ ਮੁੱਖ ਚੋਣ ਅਧਿਕਾਰੀ ਦੁਆਰਾ ਕਰੀਮਗੰਜ ਦੇ ਡੀਐਮ ਯਾਨੀ ਜ਼ਿਲ੍ਹਾ ਚੋਣ ਅਫਸਰ ਤੋਂ ਇੱਕ ਵਿਸਥਾਰ ਰਿਪੋਰਟ ਤਲਬ ਕੀਤੀ ਹੈ। ਕਾਰ ਵਿੱਚ ਈਵੀਐਮ ਮਿਲਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਈਵੀਐਮ ਨੂੰ ਮੁੜ ਮੁਲਾਂਕਣ ਦੀ ਮੰਗ ਕੀਤੀ ਹੈ। ਈਵੀਐਮ ਪ੍ਰਬੰਧਨ ‘ਤੇ ਸਵਾਲ ਉਠਾਉਂਦੇ ਹੋਏ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ,”ਹਰ ਵਾਰ ਚੋਣਾਂ ਦੌਰਾਨ ਈਵੀਐਮ ਨਿੱਜੀ ਵਾਹਨਾਂ ‘ਚ ਲਿਜਾਂਦੇ ਹੋਏ ਫੜੇ ਜਾਣ ‘ਤੇ ਬਹੁਤ ਸਾਰੀਆਂ ਚੀਜ਼ਾਂ ਇੱਕ ਹੁੰਦੀਆਂ ਹਨ, ਪਹਿਲੀ ਗੱਡੀ ਆਮ ਤੌਰ ‘ਤੇ ਭਾਜਪਾ ਉਮੀਦਵਾਰ ਜਾਂ ਉਨ੍ਹਾਂ ਦੇ ਸਹਿਯੋਗੀ ਦੀ ਹੁੰਦੀ ਹੈ।”

ਆਪਣੇ ਅਗਲੇ ਟਵੀਟ ਵਿੱਚ ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ‘ਕਰੋਨੋਲੋਜੀ’ ਦੀ ਵਿਆਖਿਆ ਕਰਦਿਆਂ ਕਿਹਾ, “ਅਜਿਹੀਆਂ ਵੀਡੀਓ ਨੂੰ ਇੱਕ ਘਟਨਾ ਵਜੋਂ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਖਾਰਜ ਕਰ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ, ਭਾਜਪਾ ਆਪਣੀ ਮੀਡੀਆ ਪ੍ਰਣਾਲੀ ਦੀ ਵਰਤੋਂ ਉਨ੍ਹਾਂ ਲੋਕਾਂ ‘ਤੇ ਇਲਜ਼ਾਮ ਲਗਾਉਣ ਲਈ ਕਰਦੀ ਹੈ ਜਿਨ੍ਹਾਂ ਨੇ ਨਿੱਜੀ ਵਾਹਨਾਂ ‘ਚ ਲਿਆਏ ਜਾ ਰਹੇ ਈ.ਵੀ.ਐੱਮ ਦੀ ਵੀਡੀਓ ਨੂੰ ਬਣਾਇਆ ਅਤੇ ਉਜਾਗਰ ਕੀਤਾ ਹੁੰਦਾ ਹੈ।” ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਤੱਥ ਇਹ ਹੈ ਕਿ ਅਜਿਹੀਆਂ ਕਈ ਘਟਨਾਵਾਂ ਦੀ ਸੂਚਨਾ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਬਾਰੇ ਕੁੱਝ ਨਹੀਂ ਕੀਤਾ ਜਾ ਰਿਹਾ। ਚੋਣ ਕਮਿਸ਼ਨ ਨੂੰ ਇਨ੍ਹਾਂ ਸ਼ਿਕਾਇਤਾਂ ‘ਤੇ ਫੈਸਲਾਕੁੰਨ ਕਾਰਵਾਈ ਸ਼ੁਰੂ ਕਰਨ ਅਤੇ ਸਾਰੀਆਂ ਕੌਮੀ ਪਾਰਟੀਆਂ ਦੁਆਰਾ ਈ.ਵੀ.ਐਮ. ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੈ।’

ਇਹ ਵੀ ਦੇਖੋ : ਅਸਾਮ ਚੋਣਾਂ ਵਿਚਲੇ BJP MLA ਦੀ ਗੱਡੀ ‘ਚੋ ਮਿਲੀ ਵੋਟਾਂ ਵਾਲੀ EVM ਮਸ਼ੀਨ ! ਕਿਹੜਾ ਕਾਰਾ ਕਰਨ ਨੂੰ ਫਿਰਦਾ ਸੀ ਭਾਜਪਾਈ !

The post BJP ਉਮੀਦਵਾਰ ਦੀ ਗੱਡੀ ‘ਚੋਂ ਮਿਲੀ EVM ਦੇਖੋ ਵੀਡੀਓ, ਪ੍ਰਿਯੰਕਾ ਗਾਂਧੀ ਨੇ ਭਾਜਪਾ ਅਤੇ ਚੋਣ ਕਮਿਸ਼ਨ ‘ਤੇ ਚੁੱਕੇ ਸਵਾਲ, ਕਿਹਾ – ‘ਹਰ ਵਾਰ ਕਾਰ ਭਾਜਪਾ ਦੇ…’ appeared first on Daily Post Punjabi.



Previous Post Next Post

Contact Form