ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਆਪਣੇ ਸਹੁਰੇ ਪਿੰਡ ਖੇਮੂਆਣੇ ਨੂੰ ਯਾਦ ਕਰਦੇ ਹੋਏ ਸਾਂਝੀਆਂ ਕੀਤੀਆਂ ਕੁੱਝ ਖਾਸ ਤਸਵੀਰਾਂ

Harman Mann shared pictures : ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਇੱਕ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਨੇ । ਵਿਦੇਸ਼ ‘ਚ ਰਹਿੰਦੇ ਹੋਏ ਵੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਦੇ ਨਾਲ ਜੋੜਿਆ ਹੈ। ਇਸ ਕੰਮ ‘ਚ ਅਹਿਮ ਯੋਗਦਾਨ ਉਹ ਆਪਣੀ ਪਤਨੀ ਹਰਮਨ ਦਾ ਮੰਨਦੇ ਨੇ। ਜੀ ਹਾਂ ਹਰਮਨ ਮਾਨ ਨੂੰ ਪੰਜਾਬ ਤੇ ਪੰਜਾਬੀਅਤ ਦੇ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਪੰਜਾਬੀ ਭਾਸ਼ਾ ਦੇ ਨਾਵਲਾਂ ਤੇ ਪੰਜਾਬ ਬਾਰੇ ਪੋਸਟ ਪਾ ਕੇ ਗੱਲਾਂ ਕਰਦੇ ਨੇ। ਉਨ੍ਹਾਂ ਨੇ ਆਪਣੇ ਸਹੁਰੇ ਪਿੰਡ ਖੇਮੂਆਣੇ ਤੋਂ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਹਰਭਜਨ ਮਾਨ ਦੇ ਨਾਲ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਪੁਰਾਣੀ ਯਾਦ ਨੂੰ ਤਾਜ਼ਾ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ਯਾਦਾਂ ਦਿਲ ਨੂੰ ਉਦਾਸ ਕਰ ਰਹੀਆਂ ਨੇ… ਮੈਨੂੰ ਇੰਡੀਆ ਦੀ ਯਾਦ ਆ ਰਹੀ ਹੈ..ਖੇਮੂਆਣੇ ਵਾਲੇ ਘਰ ਦੀ ਬਹੁਤ ਯਾਦ ਆ ਰਹੀ ਹੈ..

ਇਹ ਸਾਡੀ ਪਸੰਦੀਦਾ ਜਗ੍ਹਾ ਹੈ ਜਿੱਥੇ ਇਸ ਤਸਵੀਰ ਨੂੰ ਖਿੱਚਿਆ ਗਿਆ ਹੈ..ਸਾਡਾ ਪਰਿਵਾਰ ਤੇ ਪਿੰਡ ਦੇ ਲੋਕ..ਇਹ ਸਾਡੇ ਹਰ ਸਾਲ ਪੰਜਾਬ ਦੇ ਦੌਰੇ ਦਾ ਖ਼ੂਬਸੂਰਤ ਹਿੱਸਾ ਹੈ..ਕੋਵਿਡ ਜਾਵੇ ਤੇ ਅਸੀਂ ਫਿਰ ਤੋਂ ਇੱਥੇ ਆਈਏ.. ਮੇਰੇ ਪਿੰਡ ਵਿੱਚ ਵਸਦਾ ਰੱਬ…’ । ਪ੍ਰਸ਼ੰਸਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ ।ਦੱਸ ਦਈਏ ਹਰਭਜਨ ਮਾਨ ਤੇ ਹਰਮਨ ਮਾਨ ਤਿੰਨ ਬੱਚਿਆਂ ਦੇ ਮਾਪੇ ਨੇ। ਉਨ੍ਹਾਂ ਦਾ ਵੱਡੇ ਬੇਟਾ ਅਵਕਾਸ਼ ਮਾਨ ਵੀ ਪੰਜਾਬੀ ਸੰਗੀਤ ਜਗਤ ‘ਚ ਆਪਣਾ ਕਰੀਅਰ ਬਣਾ ਰਿਹਾ ਹੈ। ਹਾਲ ਹੀ ‘ਚ ਅਵਕਾਸ਼ ਦਾ ਨਵਾਂ ਗੀਤ With You Tere Naal ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਇਹ ਵੀ ਦੇਖੋ : ਭਾਜਪਾ ‘ਚ ਪਈ ਫੁੱਟ! ਆਪਣੇ ਹੀ ਲੀਡਰਾਂ ਨੂੰ ਕੀਤਾ ਓਪਨ ਚੈਲੰਜ

The post ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਆਪਣੇ ਸਹੁਰੇ ਪਿੰਡ ਖੇਮੂਆਣੇ ਨੂੰ ਯਾਦ ਕਰਦੇ ਹੋਏ ਸਾਂਝੀਆਂ ਕੀਤੀਆਂ ਕੁੱਝ ਖਾਸ ਤਸਵੀਰਾਂ appeared first on Daily Post Punjabi.



source https://dailypost.in/news/entertainment/harman-mann-shared-pictures/
Previous Post Next Post

Contact Form