ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੇ ਕੱਟੜ ਫੈਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Sunanda Sharma shared photos : ਸੁਨੰਦਾ ਸ਼ਰਮਾ ਨੇ ਆਪਣੇ ਗਾਣਿਆਂ ਦੇ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਸੁਨੰਦਾ ਦੇ ਗਾਣਿਆਂ ਨੂੰ ਕੁਝ ਲੋਕ ਇਸ ਕਦਰ ਪਿਆਰ ਕਰਦੇ ਹਨ ਕਿ ਜਿਹੜਾ ਆਪਣੇ ਆਪ ਵਿੱਚ ਮਿਸਾਲ ਹੈ । ਅਜਿਹੇ ਹੀ ਇੱਕ ਸ਼ਖਸ ਦੀਆਂ ਤਸਵੀਰਾਂ ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪ੍ਰਸ਼ੰਸਕ ਹਰਪ੍ਰੀਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੇ ਆਪਣੀ ਬਾਂਹ ਤੇ ਸੁਨੰਦਾ ਦੀ ਤਸਵੀਰ ਦਾ ਟੈਟੂ ਗੁਦਵਾਇਆ ਹੈ ।

ਹਰਪ੍ਰੀਤ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸੁਨੰਦਾ ਨੇ ਲਿਖਿਆ ਹੈ ‘ਮੁਹੱਬਤ ਕਿਸੇ ਵੀ ਰਿਸ਼ਤੇ ਨੂੰ ਕੀਤੀ ਜਾ ਸਕਦੀ ਹੈ …ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਵੀ ਸਤਰੰਗੀ ਪੀਂਘ ਵਾਂਗ ਹੁੰਦੇ ਹਨ । ਇਹ ਤੁਹਾਡਾ ਸਾਰਿਆਂ ਦਾ ਪਿਆਰ ਹੀ ਹੈ ਜਿਹੜਾ ਮੈਨੂੰ ਇਸ ਮੁਕਾਮ ‘ਤੇ ਲੈ ਆਇਆ ….ਹਰਪ੍ਰੀਤ ਵੀਰਾ ਰਾਏਸਰ ਪਿੰਡ ਤੋਂ ਹੈ …ਬਾਬਾ ਜੀ ਵੀਰ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ’ । ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਇਹਨਾਂ ਤਸਵੀਰਾਂ ਤੇ ਲੋਕ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

ਇਹ ਵੀ ਦੇਖੋ : ਸਿੰਘ ਨੇ ਖੋਲ੍ਹਿਆ ਹਸਪਤਾਲ, ਕਹਿੰਦੇ ” ਗਰੀਬ ਇਲਾਜ਼ ਦੁੱਖੋਂ ਮਾਰ ਜਾਂਦੇ, ਪਤਾ ਨਹੀਂ ਹਸਪਤਾਲ ਵਾਲਿਆਂ ਨੂੰ ਰਾਤ ਨੂੰ …

The post ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੇ ਕੱਟੜ ਫੈਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ appeared first on Daily Post Punjabi.



source https://dailypost.in/news/entertainment/sunanda-sharma-shared-photos/
Previous Post Next Post

Contact Form