ਕੇਂਦਰੀ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਨੋਟਿਸ ਭੇਜ 48 ਘੰਟਿਆਂ ਵਿੱਚ ਮੰਗਿਆ ਜਵਾਬ, ਜਾਣੋ ਕੀ ਹੈ ਮਾਮਲਾ

Election commission send notice : ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਮੁਸਲਿਮ ਵੋਟਰਾਂ ਨੂੰ ਅਪੀਲ ਕਰਨ ਸੰਬੰਧੀ ਨੋਟਿਸ ਭੇਜਿਆ ਹੈ। ਚੋਣ ਕਮਿਸ਼ਨ ਨੇ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਉਨ੍ਹਾਂ ਵਲੋਂ 3 ਅਪ੍ਰੈਲ ਨੂੰ ਦਿੱਤੇ ਬਿਆਨ ਦਾ ਜਵਾਬ ਮੰਗਿਆ ਹੈ। ਇਸ ਬਿਆਨ ਵਿੱਚ ਮਮਤਾ ਬੈਨਰਜੀ ਨੇ ਮੁਸਲਿਮ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਵੋਟ ਨੂੰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿੱਚ ਵੰਡਣ ਨਾ ਦੇਣ। ਸ਼ਿਕਾਇਤ ਦੇ ਅਨੁਸਾਰ, ਉਨ੍ਹਾਂ ਨੇ ਫਿਰਕੂ ਅਧਾਰ ‘ਤੇ ਟੀਐਮਸੀ ਲਈ ਵੋਟਾਂ ਮੰਗੀਆਂ ਸਨ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ 48 ਘੰਟਿਆਂ ਵਿੱਚ ਜਵਾਬ ਦੇਣ ਲਈ ਕਿਹਾ ਹੈ।

Election commission send notice
Election commission send notice

ਐਤਵਾਰ ਨੂੰ ਇੱਕ ਚੋਣ ਰੈਲੀ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਸਲਮਾਨ ਵੋਟਰਾਂ ਨੂੰ ਭਾਜਪਾ ਬਾਰੇ ਚੇਤਾਵਨੀ ਦਿੱਤੀ ਸੀ। ਮਮਤਾ ਨੇ ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਅਤੇ ਅੱਬਾਸ ਸਿਦੀਕੀ ਦੀ ਇੰਡੀਅਨ ਸੈਕੂਲਰ ਫਰੰਟ ਦੀ ਥਾਂ ਟੀਐਮਸੀ ਦੇ ਹੱਕ ਵਿੱਚ ਏਕਤਾ ਨਾਲ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਸੇ ਸਮੇਂ, ਬੰਗਾਲ ਦੇ ਕੂਚ ਬਿਹਾਰ ਵਿੱਚ ਆਪਣੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ‘ਤੇ ਹਿੰਦੂ-ਮੁਸਲਿਮ ਦੇ ਨਾਮ ‘ਤੇ ਵੋਟਾਂ ਮੰਗਣ ਦਾ ਦੋਸ਼ ਲਾਇਆ ਸੀ।

ਇਹ ਵੀ ਦੇਖੋ : ਕੈਪਟਨ ‘ਤੇ ਭੜਕੇ ਹਰਸਿਮਰਤ ਬਾਦਲ, ਲੋਕਾਂ ਦੀਆਂ ਜੇਬਾਂ ਕਿਉਂ ਕੱਟਣ ਲੱਗੇ ਹੋ ਕੈਪਟਨ ਸਾਬ੍ਹ ?

The post ਕੇਂਦਰੀ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਨੋਟਿਸ ਭੇਜ 48 ਘੰਟਿਆਂ ਵਿੱਚ ਮੰਗਿਆ ਜਵਾਬ, ਜਾਣੋ ਕੀ ਹੈ ਮਾਮਲਾ appeared first on Daily Post Punjabi.



Previous Post Next Post

Contact Form