ਪਾਕਿਸਤਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, TikTok ‘ਤੇ ਮੁੜ ਲਗਾਈ ਪਾਬੰਦੀ

Pakistan bans TikTok again: ਪਾਕਿਸਤਾਨ ਦੀ ਮੀਡੀਆ ਰੈਗੁਲੇਟਰੀ ਏਜੰਸੀ ਨੇ ਵੀਰਵਾਰ ਨੂੰ ਚੀਨੀ ਵੀਡੀਓ ਐਪ TikTok ਨੂੰ ਇੱਕ ਵਾਰ ਫਿਰ ਬਲਾਕ ਕਰ ਦਿੱਤਾ ਹੈ । ਇਸ ਤੋਂ ਪਹਿਲਾਂ ਦੇਸ਼ ਦੇ ਦੋ ਵਕੀਲਾਂ ਨੇ ਅਦਾਲਤ ਦਾ ਰੁੱਖ਼ ਕਰ ਦਾਅਵਾ ਕੀਤਾ ਸੀ ਕਿ ਇਸ ਐਪ ਰਾਹੀਂ ਅਸ਼ਲੀਲ ਸਮੱਗਰੀ ਫੈਲਾਈ ਜਾ ਰਹੀ ਹੈ । ਕਰੀਬ 6 ਮਹੀਨੇ ਪਹਿਲਾਂ ਵੀ ਪਾਕਿਸਤਾਨੀ ਰੈਗੁਲੇਟਰੀ ਏਜੰਸੀ ਨੇ TikTok ‘ਤੇ ਪਾਬੰਦੀ ਲਗਾ ਦਿੱਤੀ ਸੀ ।

Pakistan bans TikTok again
Pakistan bans TikTok again

ਦੱਸਿਆ ਜਾ ਰਿਹਾ ਹੈ ਕਿ ਏਜੰਸੀ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸੋਸ਼ਲ ਮੀਡੀਆ ਐਪ ‘ਤੇ ਕਥਿਤ ਤੌਰ ਨਾਲ ਅਨੈਤਿਕ ਅਤੇ ਅਸ਼ਲੀਲ ਸਮੱਗਰੀ ਹੈ। ਇਸ ਬਾਰੇ ਏਜੰਸੀ ਨੇ ਸੰਖੇਪ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੇ ਪੇਸ਼ਾਵਰ ਹਾਈ ਕੋਰਟ ਦੇ ਆਦੇਸ਼ ਦੀ ਪਾਲਣਾ ਕਰਦਿਆਂ TikTok ‘ਤੇ ਪਾਬੰਦੀ ਲਗਾਈ ਹੈ। ਇਸ ਦੇ ਇਲਾਵਾ ਏਜੰਸੀ ਨੇ ਕੋਈ ਹੋਰ ਵੇਰਵਾ ਉਪਲਬਧ ਨਹੀਂ ਕਰਵਾਇਆ ਹੈ । ਪੇਸ਼ਾਵਰ ਹਾਈ ਕੋਰਟ ਨੇ ਕਿਹਾ ਕਿ ਉਸ ਨੇ ਵਕੀਲ ਨਾਜਿਸ਼ ਮੁਜੱਫਰ ਅਤੇ ਸਾਰਾ ਅਲੀ ਦੀ ਪਟੀਸ਼ਨ ‘ਤੇ ਕਾਰਵਾਈ ਕੀਤੀ ਹੈ।

Pakistan bans TikTok again
Pakistan bans TikTok again

ਵਕੀਲਾਂ ਨੇ ਆਪਣੀ ਪਟੀਸ਼ਨ ਵਿੱਚ ਅਪੀਲ ਕੀਤੀ ਸੀ ਕਿ ਵੀਡੀਓ ਸਾਂਝਾ ਕਰਨ ਵਾਲੀ ਐਪ ਨੂੰ ਉਦੋਂ ਤੱਕ ਬਲਾਕ ਰੱਖਿਆ ਜਾਵੇ ਜਦੋਂ ਤੱਕ ਉਹ ਪਿਛਲੇ ਸਾਲ ਪਾਕਿਸਤਾਨੀ ਮੀਡੀਆ ਰੈਗੁਲੇਟਰੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਹੈ । ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ TikTok ‘ਤੇ ਜਿਹੜੀਆਂ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ ਉਸ ਨੂੰ ਪਾਕਿਸਤਾਨੀ ਸਮਾਜ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਭ ਤੋਂ ਵੱਧ ਨੌਜਵਾਨ ਪ੍ਰਭਾਵਿਤ ਹੋਏ ਹਨ।

Pakistan bans TikTok again

ਉੱਥੇ ਹੀ ਦੂਜੇ ਪਾਸੇ TikTok ਵੱਲੋਂ ਇਸ ‘ਤੇ ਸਫਾਈ ਦਿੱਤੀ ਗਈ ਹੈ। TikTok ਨੇ ਸਫ਼ਾਈ ਦਿੰਦਿਆਂ ਕਿਹਾ ਕਿ ਅਸੀਂ ਲਗਾਤਾਰ ਵੀਡੀਓ ਦੀ ਨਿਗਰਾਨੀ ਕਰ ਰਹੇ ਹਾਂ ਤਾਂ ਜੋ ਉਸ ਕੰਟੈਂਟ ਦਾ ਪਤਾ ਲਗਾਇਆ ਜਾ ਸਕੇ ਜੋ ਸੇਵਾ ਤੇ ਭਾਈਚਾਰਕ ਨਿਯਮਾਂ ਦੀ ਉਲੰਘਣਾ ਕਰਦੀ ਹੈ । ਉਸ ਨੇ ਕਿਹਾ ਕਿ ਅਸੀਂ ਕਈ ਅਜਿਹੇ ਅਕਾਊਂਟ ਬੈਨ ਕੀਤੇ ਹਨ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।

ਇਹ ਵੀ ਦੇਖੋ: ਮਾਂ ਪੁੱਤ ਦੀ ਇਸ ਜੋੜੀ ਦੇ ਬਣਾਏ ਸੂਟਾਂ ਦੀ ਚੰਡੀਗੜ੍ਹ ਤੋਂ ਮੁੰਬਈ ਦੀਆਂ ਮਾਡਲਾਂ ਤੱਕ ਚਰਚਾ

The post ਪਾਕਿਸਤਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, TikTok ‘ਤੇ ਮੁੜ ਲਗਾਈ ਪਾਬੰਦੀ appeared first on Daily Post Punjabi.



source https://dailypost.in/news/international/pakistan-bans-tiktok-again/
Previous Post Next Post

Contact Form