ਆਗਰਾ-ਕਾਨਪੁਰ ਰਾਜਮਾਰਗ ‘ਤੇ ਕੰਟੇਨਰ ਅਤੇ ਸਕਾਰਪੀਓ ਵਿਚਾਲੇ ਹੋਈ ਟੱਕਰ, ਨੌਂ ਲੋਕਾਂ ਦੀ ਮੌਤ

Nine killed in collision: ਵੀਰਵਾਰ ਸਵੇਰੇ ਆਗਰਾ-ਕਾਨਪੁਰ ਐਕਸਪ੍ਰੈੱਸਵੇਅ ਹਾਈਵੇਅ ‘ਤੇ ਕੰਟੇਨਰ ਅਤੇ ਸਕਾਰਪੀਓ ਵਿਚਾਲੇ ਹੋਈ ਟੱਕਰ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਝਾਰਖੰਡ ਨੰਬਰ ਦੀ ਸਕਾਰਪੀਓ ਕਾਰ ਮਥੁਰਾ ਤੋਂ ਜਾ ਰਹੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 12 ਵਿਅਕਤੀਆਂ ਵਿੱਚੋਂ 9 ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰੇ ਲੋਕ ਅਸਲ ਵਿੱਚ ਬਿਹਾਰ ਦੇ ਰਹਿਣ ਵਾਲੇ ਸਨ।

Nine killed in collision
Nine killed in collision

ਐਸਪੀ ਸਿਟੀ ਬੋਤਰੀ ਰੋਹਨ ਪ੍ਰਮੋਦ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਗੁੱਡੂ ਕੁਮਾਰ, ਬਬਲੂ ਪ੍ਰਜਾਪਤੀ, ਵਿਕਾਸ ਕੁਮਾਰ, ਰਾਜੇਸ਼, ਨਗੇਂਦਰ ਕੁਮਾਰ, ਸੁਰੇਂਦਰ ਕੁਮਾਰ, ਕਾਰ ਚਾਲਕ ਅਨਿਲ, ਅਮਨ ਅਤੇ ਵਿਪਿਨ ਵਜੋਂ ਹੋਈ ਹੈ। ਇਸ ਦੇ ਨਾਲ ਹੀ ਸੁਜੀਤ, ਸੂਰਜ ਦੇਵ ਅਤੇ ਛੋਟੂ ਕੁਮਾਰ ਗੰਭੀਰ ਜ਼ਖਮੀ ਹੋ ਗਏ। ਪੁਲਿਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ।

ਦੇਖੋ ਵੀਡੀਓ : ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਪੁਲਿਸ ਵਾਲੇ, Amritsar ਦੀ Police ਦਾ ਦੇਖੋ ਹਾਲ

The post ਆਗਰਾ-ਕਾਨਪੁਰ ਰਾਜਮਾਰਗ ‘ਤੇ ਕੰਟੇਨਰ ਅਤੇ ਸਕਾਰਪੀਓ ਵਿਚਾਲੇ ਹੋਈ ਟੱਕਰ, ਨੌਂ ਲੋਕਾਂ ਦੀ ਮੌਤ appeared first on Daily Post Punjabi.



Previous Post Next Post

Contact Form