ਚੰਡੀਗੜ੍ਹ ‘ਚ ਵਧਦੇ ਕੋਰੋਨਾ ਕੇਸਾਂ ਕਾਰਨ SSP ਨੇ ਕੀਤੇ ਨਵੇਂ ਹੁਕਮ ਜਾਰੀ, ਮਾਸਕ ਨਾ ਪਹਿਨਣ ਵਾਲਿਆਂ ਦੇ ਕੱਟੇ ਚਾਲਾਨ

New orders issued : ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਇੱਕ ਪਾਸੇ ਤਾਂ ਵੱਡੀ ਗਿਣਤੀ ‘ਚ ਕੇਸ ਸਾਹਮਣੇ ਆ ਰਹੇ ਹਨ ਤੇ ਦੂਜੇ ਪਾਸੇ ਮੌਤ ਦਰ ਵੀ ਵੱਧ ਰਹੀ ਹੈ। ਰੋਜ਼ਾਨਾ ਪਾਜੀਟਿਵ ਕੇਸਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਵਧਦੇ ਕੋਰੋਨਾ ਕੇਸਾਂ ਦਰਮਿਆਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਤੇ ਉਨ੍ਹਾਂ ਵੱਲੋਂ ਨਿਯਮਾਂ ‘ਚ ਸਖਤੀ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਨੂੰ ਸ਼ੁਰੂ ਤੋਂ ਹੀ ਕੰਟਰੋਲ ਕੀਤਾ ਜਾ ਸਕੇ। ਚੰਡੀਗੜ੍ਹ ‘ਚ ਵੀ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸੇ ਦੇ ਮੱਦੇਨਜ਼ਰ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਸਾਰੇ ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ। ਮਾਸਕ ਨਾ ਪਹਿਨਣ ਵਾਲਿਆਂ ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਵੱਧ ਤੋਂ ਵੱਧ ਚਾਲਾਨ ਕੱਟੇ ਜਾਣਗੇ ਤੇ ਰੋਜ਼ਾਨਾ ਸਵੇਰੇ 10.00 ਵਜੇ ਕੱਟੇ ਗਏ ਚਾਲਾਨਾਂ ਦੀ ਰਿਪੋਰਟ ਦਿੱਤੀ ਜਾਵੇਗੀ।

New orders issued

ਚੰਡੀਗੜ੍ਹ ਵਿੱਚ ਕੋਰੋਨਾ ਦੀ ਲਾਗ ਦੀ ਰਫਤਾਰ ਥੰਮ੍ਹ ਨਹੀਂ ਰਹੀ। ਸ਼ੁੱਕਰਵਾਰ ਨੂੰ, ਸ਼ਹਿਰ ਵਿਚ 214 ਨਵੇਂ ਕੋਰੋਨਾ ਸਕਾਰਾਤਮਕ ਮਾਮਲੇ ਪਾਏ ਗਏ। ਇੱਕ ਸੰਕਰਮਿਤ ਬਜ਼ੁਰਗ ਔਰਤ ਦੀ ਮੌਤ ਹੋ ਗਈ। ਸੈਕਟਰ -41 ਦੀ ਰਹਿਣ ਵਾਲੀ ਔਰਤ ਦਾ ਮੋਹਾਲੀ ਦੇ ਆਈਵੀਵਾਈ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਕੋਰੋਨਾ ਤੋਂ ਇਸ ਸ਼ਹਿਰ ਵਿਚ ਹੁਣ ਤਕ 360 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ, 24,017 ਲੋਕਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ. ਮੌਜੂਦਾ ਸਮੇਂ ‘ਚ, ਕੋਰੋਨਾ ਦੇ 1,597 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ 1,754 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। 141 ਲੋਕਾਂ ਦੇ ਕੋਰੋਨਾ ਨਮੂਨੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੀ ਰਿਪੋਰਟ ਸ਼ਨੀਵਾਰ ਦੁਪਹਿਰ ਤੱਕ ਆਵੇਗੀ।

New orders issued

ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਸਰਕਾਰ ਵੱਲੋਂ ਸਾਰੇ ਸਕੂਲ ਤੇ ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ ਤੇ ਸਿਨੇਮਾ ਹਾਲਾਂ, ਮਲਟੀਪਲੈਕਸਾਂ ‘ਤੇ ਵੀ ਨਵੀਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੋਈ ਸਿਆਸੀ ਇਕੱਠ ਨਹੀਂ ਹੋਵੇਗਾ। ਕੈਪਟਨ ਨੇ ਸਖਤ ਕਦਮ ਚੁੱਕਣ ‘ਤੇ ਜ਼ੋਰ ਦਿੱਤਾ ਅਤੇ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਕੈਪਟਨ ਨੇ ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਾਸਕ ਬਗੈਰ ਘੁੰਮਣ ਵਾਲੇ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕਰਵਾਉਣ।

The post ਚੰਡੀਗੜ੍ਹ ‘ਚ ਵਧਦੇ ਕੋਰੋਨਾ ਕੇਸਾਂ ਕਾਰਨ SSP ਨੇ ਕੀਤੇ ਨਵੇਂ ਹੁਕਮ ਜਾਰੀ, ਮਾਸਕ ਨਾ ਪਹਿਨਣ ਵਾਲਿਆਂ ਦੇ ਕੱਟੇ ਚਾਲਾਨ appeared first on Daily Post Punjabi.



source https://dailypost.in/latest-punjabi-news/new-orders-issued-2/
Previous Post Next Post

Contact Form